ਡੀਲਰ ਸਿਖਲਾਈ ਕੈਂਪ ’ਚ ਬਰਨਾਲਾ ਸੀਡ, ਪੈਸਟਸਾਈਡ ਐਂਡ ਫਰਟੀਲਾਈਜ਼ਰਜ਼ ਐਸੋ. ਦੇ ਮੈਂਬਰਾਂ ਨੇ ਲਿਆ ਹਿੱਸਾ
Thursday, Apr 18, 2019 - 03:54 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) -ਮੁੱਖ ਖੇਤੀਬਾਡ਼ੀ ਅਫਸਰ ਬਰਨਾਲਾ ਜਸਵਿੰਦਰ ਪਾਲ ਸਿੰਘ ਗਰੇਵਾਲ ਦੇ ਨਿਰਦੇਸ਼ਾਂ ਤਹਿਤ ਅੱਜ ਬਰਨਾਲਾ ਸੀਡ, ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰਜ਼ ਐਸੋਸੀਏਸ਼ਨ ਵੱਲੋਂ ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ ਅਤੇ ਜਨਰਲ ਸੈਕਟਰੀ ਸੰਦੀਪ ਅਰੋਡ਼ਾ ਸ਼ੈਲੀ ਦੀ ਪ੍ਰਧਾਨਗੀ ਹੇਠ ਡੀਲਰ ਸਿਖਲਾਈ ਕੈਂਪ ’ਚ ਕਿਸਾਨ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਹਿੱਸਾ ਲਿਆ ਗਿਆ, ਜਿਸ ਦਾ ਮੁੱਖ ਮੰਤਵ ਕਿਸਾਨਾਂ ਨੂੰ ਖੇਤੀ ਵਰਤੋਂ ਲਈ ਬੀਜ, ਖਾਦ ਅਤੇ ਕੀਡ਼ੇਮਾਰ ਦਵਾਈਆਂ ਦੀ ਸੁਚੱਜੀ ਵਰਤੋਂ ਬਾਰੇ ਜਾਣੂ ਕਰਵਾਉਣਾ ਸੀ। ਕੈਂਪ ਨੂੰ ਸੰਬੋਧਨ ਕਰਦਿਆਂ ਕੇ. ਵੀ. ਕੇ . ਦੇ ਡਾਕਟਰ ਸੁਰਿੰਦਰ ਸਿੰਘ ਨੇ ਕਪਾਹ/ਨਰਮੇ ਦੀ ਫ਼ਸਲ ਦੀ ਬੀਜਾਈ ਤੋਂ ਲੈ ਕੇ ਪੱਕਣ ਤੱਕ ਦੀ ਸਾਂਭ-ਸੰਭਾਲ, ਬੀਜਾਈ ਦਾ ਸਹੀ ਤਰੀਕਾ ਅਤੇ ਸਹੀ ਸਮਾਂ, ਸੰਤੁਲਿਤ ਖਾਦਾਂ ਦੀ ਵਰਤੋਂ ਬਾਰੇ ਵਿਸਥਾਰਪੂਰਕ ਦੱਸਿਆ। ਡਾ. ਕਮਲਦੀਪ ਮਰਾਡ਼ੂ ਨੇ ਖੇਤੀ ’ਚ ਵਰਤੀਆਂ ਜਾਣ ਵਾਲੀਆਂ ਕੀਡ਼ੇਮਾਰ ਅਤੇ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਅਤੇ ਵੱਖ-ਵੱਖ ਫਸਲਾਂ ਲਈ ਲੋਡ਼ੀਂਦੀ ਮਾਤਰਾ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਦੇ ਤੌਰ ’ਤੇ ਮੁੱਖ ਖੇਤੀਬਾਡ਼ੀ ਅਫਸਰ ਬਰਨਾਲਾ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਸ਼ਿਰਕਤ ਕਰਦਿਆਂ ਡੀਲਰਾਂ ਨੂੰ ਖੇਤੀ ਸਬੰਧੀ ਵੱਖ-ਵੱਖ ਨੁਕਤਿਆਂ ’ਤੇ ਭਰਪੂਰ ਜਾਣਕਾਰੀ ਦਿੱਤੀ ਅਤੇ ਡੀਲਰਾਂ ਨੂੰ ਵਧੀਆ ਕਿਸਮ ਦੇ ਬੀਜ ਖਾਦ ਅਤੇ ਕੀਡ਼ੇਮਾਰ ਦਵਾਈਆਂ ਦੀ ਵਿਕਰੀ ਕਰਨ ਸਬੰਧੀ ਕਿਹਾ। ਮੀਟਿੰਗ ਦੇ ਅਖ਼ੀਰ ’ਚ ਕੇ. ਵੀ. ਕੇ. ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਮੁੱਖ ਖੇਤੀਬਾਡ਼ੀ ਅਫਸਰ ਅਤੇ ਸਮੂਹ ਡੀਲਰਾਂ ਦਾ ਧੰਨਵਾਦ ਕੀਤਾ। ਐਸੋ. ਦੇ ਪ੍ਰਧਾਨ ਗੋਕਲ ਪ੍ਰਕਾਸ਼ ਗੁਪਤਾ ਨੇ ਸਮੂਹ ਡੀਲਰਾਂ ਵਲੋਂ ਵਧੀਆ ਕਿਸਮ ਦੇ ਬੀਜ, ਖਾਦ ਅਤੇ ਕੀਡ਼ੇਮਾਰ ਦਵਾਈਆਂ ਦੀ ਵਿਕਰੀ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਖੇਤੀ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦੁਆਇਆ। ਕੈਂਪ ’ਚ ਕੈਸ਼ੀਅਰ ਪ੍ਰਦੀਪ ਗਰਗ, ਵਾਈਸ ਪ੍ਰਧਾਨ ਰਕੇਸ਼ ਗਰਗ, ਕਿਸ਼ੋਰੀ ਲਾਲ ਗਰਗ, ਸ਼ੰਟੀ ਗਰਗ, ਕੈਲਾਸ਼ ਅਰੋਡ਼ਾ, ਪੁਲਕਿਤ ਅਰੋਡ਼ਾ, ਅਮਿਤ ਅਰੋਡ਼ਾ, ਸੰਜੀਵ ਕੁਮਾਰ, ਗਿਆਨ ਚੰਦ ਉਪਲੀ, ਭੁਪਿੰਦਰ ਕੁਮਾਰ, ਸਚਿਨ ਗਰਗ, ਯੋਗਰਾਜ ਬਾਂਸਲ, ਰੇਵਤੀ ਸ਼ਰਨ ਕਾਂਸਲ, ਮੋਹਿਤ ਬਾਂਸਲ, ਗੋਲਡੀ, ਰਜੇਸ਼ ਬਾਸਲ, ਭਗਵਾਨ ਦਾਸ, ਰਾਜ ਕੁਮਾਰ ਬਾਂਸਲ, ਮਨੋਜ ਕੁਮਾਰ, ਪ੍ਰਮੋਦ ਕੁਮਾਰ, ਰਮੇਸ਼ ਕੁਮਾਰ ਆਰ.ਕੇ., ਦਿਪਾਂਸ਼ੂ ਗਰਗ, ਰਕੇਸ਼ ਸਿੰਗਲਾ ਧੌਲਾ ਤੋਂ ਇਲਾਵਾ ਬਲਾਕ ਮਹਿਲ ਕਲਾਂ ਦੇ ਡੀਲਰਾਂ ਨੇ ਵੀ ਭਾਗ ਲਿਆ।