ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
Wednesday, Apr 10, 2019 - 04:13 AM (IST)

ਸੰਗਰੂਰ (ਵਿਕਾਸ, ਸੰਜੀਵ, ਕਾਂਸਲ)-ਪਿੰਡ ਨਰੈਣਗਡ਼੍ਹ ਵਿਖੇ ਖੇਤਾਂ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਸਾਬਕਾ ਸਰਪੰਚ ਨਰੈਣਗਡ਼੍ਹ ਨੇ ਦੱਸਿਆ ਕਿ 38 ਸਾਲਾ ਕਿਸਾਨ ਮੰਗਾ ਸਿੰਘ ਪੁੱਤਰ ਅਮਰ ਸਿੰਘ ਵਾਸੀ ਨਰੈਣਗਡ਼੍ਹ ਅੱਜ ਦੁਪਹਿਰੇ ਆਪਣੇ ਖੇਤ ’ਚ ਬਰਸੀਨ ਨੂੰ ਪਾਣੀ ਦੇਣ ਗਿਆ ਸੀ ਤਾਂ ਇਸ ਦੌਰਾਨ ਖੇਤ ਦੀ ਮੋਟਰ ਚਲਾਉਣ ਸਮੇਂ ਸਵਿੱਚ ’ਚ ਕਰੰਟ ਆ ਜਾਣ ਕਾਰਨ ਉਹ ਕਰੰਟ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਮੰਗਾ ਸਿੰਘ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਦੋ ਬੱਚੇ ਛੱਡ ਗਿਆ।