ਵਿਲਜ਼ ਐਂਡ ਵੇਜ਼ ਦੇ ਵਿਦਿਆਰਥੀ ਨੇ ਆਈਲੈੱਟਸ ’ਚੋਂ ਲਏ 9 ਬੈਂਡ
Wednesday, Apr 10, 2019 - 04:12 AM (IST)
ਸੰਗਰੂਰ (ਬੇਦੀ, ਬੀ. ਐੱਨ. 268/4)- ਭਾਸ਼ਾ ਯੋਗਤਾ ਸਿੱਖਿਆ ਦੇ ਖੇਤਰ ’ਚ ਬੁਲੰਦੀਆਂ ਨੂੰ ਛੋਹ ਰਹੀ ਇਲਾਕੇ ਦੀ ਨਾਮਵਰ ਸੰਸਥਾ ਵਿਲਜ਼ ਐਂਡ ਵੇਜ਼ ਐਜੂਕੁੰਪ ਸੁਨਾਮ ਦੇ ਵਿਦਿਆਰਥੀ ਗੁਰਸ਼ਰਨ ਸਿੰਘ ਸਪੁੱਤਰ ਜਗਰਾਜ ਸਿੰਘ ਢੱਡਰੀਆਂ ਨੇ ਆਈਲੈੱਟਸ ਵਿਚ 9 ਬੈਂਡ ਪ੍ਰਾਪਤ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਨਾਲ ਇਲਾਕੇ ਅਤੇ ਸੰਸਥਾ ਦਾ ਬਹੁਤ ਮਾਣ ਵਧਿਆ ਹੈ। ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਅਜੇ 11ਵੀਂ ਕਲਾਸ ਹੀ ਪਾਸ ਕੀਤੀ ਹੈ। 12ਵੀਂ ਦੀਆਂ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੇ ਆਈਲੈੱਟਸ ਕਰਨ ਦੀ ਸੋਚੀ, ਉਸ ਨੂੰ ਵਿਲਜ਼ ਐਂਡ ਵੇਜ਼ ਐਜੂਕੁੰਪ ਸੁਨਾਮ ਦੇ ਸ਼ਾਨਦਾਰ ਨਤੀਜਿਆਂ ਬਾਰੇ ਪਤਾ ਚੱਲਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਇਸ ਇੰਸਟੀਚਿਊਟ ’ਚ ਦਾਖਲਾ ਲਿਆ ਅਤੇ ਇਕ ਮਹੀਨੇ ਦੀ ਕੋਚਿੰਗ ਲੈ ਕੇ ਹੀ ਸ਼ਾਨਦਾਰ ਰਿਜ਼ਲਟ ਪ੍ਰਾਪਤ ਕੀਤਾ। ਵਿਦਿਆਰਥੀ ਨੇ ਖੁਸ਼ੀ ’ਚ ਖੀਵੇ ਹੁੰਦੇ ਹੋਏ ਦੱਸਿਆ ਕਿ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੇ ਇਲਾਕੇ ’ਚ ਵੀ ਇੰਨਾ ਵਧੀਆ ਇੰਸਟੀਚਿਊਟ ਹੈ, ਜਿਸ ਦੇ ਸਾਰੇ ਵਿਦਿਆਰਥੀਆਂ ਦੇ ਨਤੀਜੇ 100 ਫੀਸਦੀ ਅੱਵਲ ਦਰਜੇ ਦੇ ਆਉਂਦੇ ਹਨ।
