ਚੰਗੀ ਮਾਨਸਿਕਤਾ ਤਰੱਕੀ ਦਾ ਆਧਾਰ : ਸਿਵਲ ਸਰਜਨ ਬਰਨਾਲਾ

Wednesday, Mar 20, 2019 - 03:01 AM (IST)

ਚੰਗੀ ਮਾਨਸਿਕਤਾ ਤਰੱਕੀ ਦਾ ਆਧਾਰ : ਸਿਵਲ ਸਰਜਨ ਬਰਨਾਲਾ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ‘ਮਾਨਸਿਕ ਸਿਹਤ’ ਵਿਸ਼ੇ ’ਤੇ ਟ੍ਰੇਨਿੰਗ ਅਨੈਕਸੀ ਹਾਲ ਸਿਵਲ ਸਰਜਨ ਦਫਤਰ ਬਰਨਾਲਾ ਵਿਖੇ ਜ਼ਿਲਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। “ਮਾਨਸਿਕ ਸਿਹਤ’’ ਵਿਸ਼ੇ ’ਤੇ ਕਰਵਾਏ ਗਏ ਇਸ ਜ਼ਿਲਾ ਪੱਧਰੀ ਸੈਮੀਨਾਰ ’ਚ ਸਿਹਤ ਵਿਭਾਗ ਬਰਨਾਲਾ ਦੇ ਸਮੂਹ ਮਲਟੀਪਰਪਜ਼ ਹੈਲਥ ਵਰਕਰ, ਸਮੂਹ ਸਿਵਲ ਸਰਜਨ ਦਫਤਰ ਬਰਨਾਲਾ ਦੇ ਸਟਾਫ ਅਤੇ ਸਮੂਹ ਅਰਬਨ ਆਸ਼ਾ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ’ਚ ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਮਾਨਸਿਕ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰੰਮ ਤਹਿਤ ਸਿਹਤ ਵਿਭਾਗ ਵੱਲੋਂ ਬਲਾਕ ਪੱਧਰ ਤੱਕ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਸੈਮੀਨਾਰਾਂ, ਰੈਲੀਆਂ ਤੇ ਗਰੁੱਪ ਡਿਸਕਸ਼ਨਾਂ ਰਾਹੀਂ ਸੁਚੇਤ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਮਾਨਸਿਕ ਰੋਗ ਬਾਕੀ ਸਰੀਰਕ ਰੋਗਾਂ ਦੀ ਤਰ੍ਹਾਂ ਹੀ ਹੁੰਦੇ ਹਨ ਤੇ ਇਨ੍ਹਾਂ ਦਾ ਇਲਾਜ ਬਿਲਕੁਲ ਸੰਭਵ ਹੈ। ਉਨ੍ਹਾਂ ਕਿਹਾ ਕਿ ਵਹਿਮ-ਭਰਮ, ਅਗਿਆਨਤਾ ਅਤੇ ਅੰਧ-ਵਿਸ਼ਵਾਸ ਸਾਡੀ ਮਾਨਸਿਕਤਾ ਨੂੰ ਬੀਮਾਰ ਕਰਦੇ ਹਨ। ਇਸ ਮੌਕੇ ਡਾ. ਸੁਰਿੰਦਰ ਕੁਮਾਰ ਸੰਧੂ ਜ਼ਿਲਾ ਟੀਕਾਕਰਨ ਅਫਸਰ, ਹਰਜੀਤ ਸਿੰਘ ਜ਼ਿਲਾ ਬੀ.ਸੀ.ਸੀ., ਕੁਲਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਕਾਊਂਸਲਰ ਰਾਜਵੀਰ ਕੌਰ ਤੇ ਹਿਮਾਂਸ਼ੂ ਨੇ ਕਿਹਾ ਕਿ ਰਾਜ ਦੇ ਹਰ ਜ਼ਿਲੇ ’ਚ ਮਾਨਸਿਕ ਰੋਗਾਂ ਦੇ ਮਾਹਿਰ ਉਪਲੱਬਧ ਹਨ, ਜਿਨ੍ਹਾਂ ਨਾਲ ਕੋਈ ਵੀ ਮਾਨਸਿਕ ਪੀਡ਼ਤ ਵਿਅਕਤੀ ਆਪਣੀ ਗੁਪਤ ਗੱਲਬਾਤ ਕਰ ਸਕਦਾ ਹੈ ਅਤੇ ਇਸ ਸਬੰਧੀ ਦਿੱਤੀ ਜਾਣ ਵਾਲੀ ਸਾਰੀ ਦਵਾਈ ਸਰਕਾਰੀ ਹਸਪਤਾਲਾਂ ’ਚ ਉੁਪਲੱਬਧ ਹੈ। ਬੁਲਾਰਿਆਂ ਨੇ ਦੱਸਿਆ ਕਿ ਮਾਨਸਿਕ ਰੋਗਾਂ ਦੇ ਪਛਾਣ ਚਿਨ੍ਹਾਂ ਸੁਭਾਅ ’ਚ ਤਬਦੀਲੀ ਆਉਣਾ, ਨੀਂਦ ਨਾ ਆਉਣਾ, ਕੰਮ-ਕਾਰ ਜਾਂ ਕਾਰਗੁਜ਼ਾਰੀ ’ਚ ਫਰਕ ਆ ਜਾਣਾ ਅਤੇ ਆਪਣੇ ਆਪ ਨੂੰ ਜਾਂ ਆਸ-ਪਾਸ ਵਾਲਿਆਂ ਨੂੰ ਤੰਗੀ ਮਹਿਸੂਸ ਹੋਣ ’ਤੇ ਤੁਸੀਂ ਕਿਸੇ ਮਾਨਸਿਕ ਰੋਗੀ ਨੂੰ ਪਛਾਣ ਸਕਦੇ ਹੋ ।

Related News