ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬੰਨ੍ਹਣਗੀਆਂ 2027 ਦਾ ਮੁੱਢ: ਸਰਬੀ
Friday, Dec 19, 2025 - 06:14 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ)- ਬੀਤੇ ਕੱਲ੍ਹ ਬਲਾਕ ਸੰਮਤੀ ਦੇ ਆਏ ਚੋਣ ਨਤੀਜਿਆਂ 'ਚ ਸੰਮਤੀ ਜ਼ੋਨ ਧਨੇਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ 393 ਵੋਟਾਂ ਨਾਲ ਸਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਸ ਸਮੇਂ ਸੀਨੀਅਰ ਯੂਥ ਆਗੂ ਬਨੀ ਖੈਰਾ ਤੇ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਰਬੀ ਨੇ ਆਪਣੇ ਸਾਥੀਆਂ ਸਮੇਤ ਕੁਲਵੰਤ ਸਿੰਘ ਦਾ ਜਿੱਤ ਉਪਰੰਤ ਮੂੰਹ ਮਿੱਠਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਭਰ ਵਿਚ ਦੂਜੀ ਵੱਡੀ ਪਾਰਟੀ ਬਣ ਕੇ ਉੱਭਰੀ। ਇਸ ਦਾ ਵੱਡਾ ਫਾਇਦਾ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਮਿਲੇਗਾ, ਕਿਉਂਕਿ ਇਹ ਚੋਣਾਂ ਹੀ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹਣਗੀਆਂ।
ਬਨੀ ਖੈਰਾ ਤੇ ਸਰਬੀ ਮਹਿਲ ਕਲਾਂ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੇ ਹਰ ਆਗੂ ਅਤੇ ਵਰਕਰ ਨੇ ਆਪਣੀ ਜਿੰਮੇਵਾਰੀ ਨੂੰ ਬਖੂਬੀ ਨਿਭਾਇਆ ਹੈ ਜਿਸ ਦੇ ਚਲਦਿਆਂ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੀਆਂ ਸੀਟਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਝੋਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਕਾਂਗਰਸ ਪਾਰਟੀ ਵੱਲੋਂ ਜਿੱਤੇ ਉਮੀਦਵਾਰ ਹਰ ਸਮੇਂ ਤਿਆਰ ਰਹਿਣਗੇ ਅਤੇ ਜਿੱਥੇ ਵੀ ਲੋਕਾਂ ਨੂੰ ਲੋੜ ਪਵੇਗੀ ਉਥੇ ਸਮੁੱਚੀ ਕਾਂਗਰਸ ਨੂੰ ਲੈ ਕੇ ਉਹ ਲੋਕਾਂ ਲਈ ਕੰਮ ਕਰਨਗੇ। ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਜਿੰਦ ਜਾਨ ਨਾਲ ਕੰਮ ਕਰਨ ਵਾਲੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਗਲੀਆਂ ਚੋਣਾਂ ਨੂੰ ਹੋਰ ਉਤਸਾਹ ਨਾਲ ਜਿੱਤਣ ਲਈ ਹੁਣ ਤੋਂ ਹੀ ਤਿਆਰੀਆਂ ਆਰੰਭਣ।
ਇਸ ਮੌਕੇ ਸਾਬਕਾ ਸਰਪੰਚ ਜਸਪਾਲ ਸਿੰਘ ,ਹਲਕਾ ਯੂਥ ਪ੍ਰਧਾਨ ਦੀਪਇੰਦਰ ਸਿੰਘ (ਦੀਪਾ), ਜਗਤਾਰ ਸਿੰਘ ਜੱਗਾ, ਸੁਰਜੀਤ ਸਿੰਘ ਬਿੱਟੂ ,ਫੌਜੀ ਰੁਲਦੂ ਸਿੰਘ , ਮਾਸਟਰ ਹਰਦੇਵ ਸਿੰਘ ਹੈਪੀ, ਸਤਪਾਲ ਸਿੰਘ ਸੱਤਾ ਮੀਤ ਪ੍ਰਧਾਨ ਕਾਦੀਆਂ, ਗੁਰਜੀਤ ਸਿੰਘ ,ਗੁਰਚਰਨ ਸਿੰਘ ,ਪਾਲ ਸਿੰਘ ,ਗੁਰਪ੍ਰੀਤ ਸਿੰਘ ਗੋਪੀ, ਮੈਂਬਰ ਗੁਰਸ਼ਰਨ ਸਿੰਘ, ਮਨਪ੍ਰੀਤ ਸਿੰਘ ਜਵੱਦੀ, ਸੁਰਜੀਤ ਸਿੰਘ ਜਵੱਦੀ, ਪੰਚ ਕੁਲਬੀਰ ਸਿੰਘ ,ਪੰਚ ਜਗਰੂਪ ਸਿੰਘ, ਪੰਚ ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਖਾਲਸਾ ਸਾਬਕਾ ਸਰਪੰਚ ਅਤੇ ਦਵਿੰਦਰ ਸਿੰਘ ਤੋਂ ਇਲਾਵਾ ਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਸਮਰਥਕ ਹਾਜ਼ਰ ਸਨ।
