ਖੁਸ਼ਹਾਲ ਅਤੇ ਤਣਾਅ ਮੁਕਤ ਜ਼ਿੰਦਗੀ ਜਿਊਣ ਦੇ ਟਿਪਸ ਕੀਤੇ ਸਾਂਝੇ

Saturday, Mar 16, 2019 - 04:14 AM (IST)

ਖੁਸ਼ਹਾਲ ਅਤੇ ਤਣਾਅ ਮੁਕਤ ਜ਼ਿੰਦਗੀ ਜਿਊਣ ਦੇ ਟਿਪਸ ਕੀਤੇ ਸਾਂਝੇ
ਸੰਗਰੂਰ (ਵਸ਼ਿਸ਼ਟ)-ਪਰਜਾਪਿਤਾ ਬ੍ਰਹਮਾ ਕੁਮਾਰੀਜ਼ ਇਸ਼ਵਰੀਯ ਵਿਸ਼ਵ ਵਿਦਿਆਲਿਆ ਸੈਂਟਰ ਲੌਂਗੋਵਾਲ ਵਿਖੇ ਬੀ. ਕੇ. ਮੀਰਾ ਦੀਦੀ ਸੁਨਾਮ ਦੀ ਅਗਵਾਈ ਹੇਠ ‘ਵਾਹ ਜ਼ਿੰਦਗੀ ਵਾਹ’ ਬੈਨਰ ਥੱਲੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ’ਚ ਬ੍ਰਹਮਾ ਕੁਮਾਰੀਜ਼ ਭਰਤ ਭੂਸ਼ਣ ਜੀ ਰਾਸ਼ਟਰੀ ਸੰਯੋਜਕ ਵਿਗਿਆਨਕ ਅਤੇ ਤਕਨੀਕੀ ਵਿਭਾਗ, ਰਾਜਯੋਗ ਐਜੂਕੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਮਾਊਂਟ ਆਬੂ ਨੇ ਵਿਸ਼ੇਸ਼ ਤੌਰ ’ਤੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਸਮਾਗਮ ’ਚ ਜ਼ਿਲਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਅਤੇ ਮਹੰਤ ਪ੍ਰਸ਼ੋਤਮ ਦਾਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਸ਼੍ਰੀ ਭਾਰਤ ਭੂਸ਼ਣ ਨੇ ਸਾਰਥਕ ਅਤੇ ਤਣਾਅ ਮੁਕਤ ਜ਼ਿੰਦਗੀ ਜਿਊਣ ਦੇ ਅਨੇਕਾਂ ਟਿਪਸ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਮਨੁੱਖ ਦਾ ਦਿਮਾਗੀ ਸੰਤੁਲਨ ਭੱਜਦੌਡ਼ ਅਤੇ ਵਧ ਰਹੀ ਟੈਕਨਾਲੋਜੀ ਕਾਰਨ ਵਿਗਡ਼ਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਵੇਰ ਵੇਲੇ ਉੱਠ ਕੇ ਪ੍ਰਮਾਤਮਾ ਦਾ ਧੰਨਵਾਦ ਕਰਨ ਤੋਂ ਇਲਾਵਾ ਖੁਦ ਨੂੰ ਸ਼ਾਬਾਸ਼ੀ ਦੇਣ ਨਾਲ ਇਨਸਾਨ ਵਿਚ ਸਾਕਾਰਾਤਮਕ ਗੁਣ ਪੈਦਾ ਹੁੰਦੇ ਹਨ। ਦੂਸਰਿਆਂ ਦੀ ਪ੍ਰਸ਼ੰਸਾ ਕਰਨ ਨਾਲ ਜਿਥੇ ਆਪਸੀ ਪ੍ਰੇਮ ਤੇ ਭਾਈਚਾਰਾ ਵਧਦਾ ਹੈ ਉਥੇ ਸਾਕਾਰਾਤਮਕ ਊਰਜਾ ਵਿਚ ਵੀ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਕਰਨ ਨਾਲ ਤੁਹਾਨੂੰ ਇਕ ਵੱਖਰਾ ਸਕੂਨ ਮਹਿਸੂਸ ਹੋਵੇਗਾ। ਇਸ ਮੌਕੇ ਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਭਾਰਤ ਭੂਸ਼ਣ ਵੱਲੋਂ ਦਿੱਤੇ ਗਏ ਟਿਪਸ ਅਤੇ ਮੈਡੀਟੇਸ਼ਨ ਨਾਲ ਇਕ ਵੱਖਰੀ ਸ਼ਾਂਤੀ ਪੈਦਾ ਹੁੰਦੀ ਹੈ ਜੋ ਅੱਜ ਦੇ ਟੈਕਨੀਕਲ ਯੁੱਗ ’ਚ ਲੱਭਿਆ ਨਹੀਂ ਲੱਭਦੀ। ਉਨ੍ਹਾਂ ਕਿਹਾ ਕਿ ਸਡ਼ਕ ਹਾਦਸਿਆਂ ਦਾ ਇਕ ਕਾਰਨ ਮਨੁੱਖ ਅੰਦਰ ਦਿਮਾਗੀ ਸੰਤੁਲਨ ਦੀ ਘਾਟ ਵੀ ਮੰਨਿਆ ਜਾ ਸਕਦਾ ਹੈ, ਜਿਸ ਨੂੰ ਸੰਤੁਲਿਤ ਕਰਨ ਲਈ ਅਜਿਹੇ ਗਿਆਨ ਨੂੰ ਜੀਵਨ ’ਚ ਉਤਾਰਨ ਦੀ ਜ਼ਰੂਰਤ ਹੈ। ਡੇਰਾ ਬਾਬਾ ਰਾਧਿਕਾ ਦਾਸ ਦੇ ਮੁਖੀ ਮਹੰਤ ਪ੍ਰਸ਼ੋਤਮ ਦਾਸ ਨੇ ਵੀ ਗ੍ਰੰਥਾਂ ’ਚੋਂ ਹਵਾਲਾ ਦਿੰਦਿਆਂ ਪ੍ਰਮਾਤਮਾ ਦੇ ਧਿਆਨ ਨੂੰ ਹੀ ਉੱਤਮ ਦੱਸਿਆ। ਇਸ ਸਮੇਂ ਬ੍ਰਹਮਾ ਕੁਮਾਰੀਜ਼ ਮੀਰਾ ਦੀਦੀ, ਰੀਤੂ ਦੀਦੀ, ਕੰਚਨ, ਮੀਤੂ ਦੀਦੀ ਅਤੇ ਸੁਨੀਤਾ ਨੇ ਵੀ ਵਿਚਾਰ ਰੱਖੇ ਅਤੇ ਬੱਚੀਆਂ ਵੱਲੋਂ ਗੀਤ ਵੀ ਪੇਸ਼ ਕੀਤੇ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੀ ਵਿਜੈ ਕੁਮਾਰ ਗੋਇਲ ਸਿਟੀ ਪ੍ਰਧਾਨ ਬੁੱਧ ਰਾਮ ਗਰਗ, ਡਾ. ਵੀ. ਕੇ. ਗੁਪਤਾ ਸੁਨਾਮ, ਅੰਮ੍ਰਿਤਪਾਲ ਸਿੰਗਲਾ, ਗਾਂਧੀ ਰਾਮ ਜੈਨ, ਡਾ. ਕੇਵਲ ਕ੍ਰਿਸ਼ਨ ਗਰਗ, ਸੋਮ ਨਾਥ ਗਰਗ, ਮੇਲਾ ਸਿੰਘ ਸੂਬੇਦਾਰ, ਪਾਲੀ ਗਰਗ, ਡਾ. ਧਰਮਿੰਦਰ ਪਾਲ, ਸੰਜੀਵ ਕੁਮਾਰ ਬਿੱਟੂ, ਕਾਂਤਾ ਦੇਵੀ ਪ੍ਰਧਾਨ ਮਹਿਲਾ ਅਗਰਵਾਲ ਸਭਾ, ਅਵਨੀਸ਼ ਕੁਮਾਰ, ਮਨੀਸ਼ ਕੁਮਾਰ ਮੋਨਾ, ਸੰਜੀਵ ਨੀਟਾ, ਛੱਜੂ ਰਾਮ, ਸੰਜੂ ਜਿੰਦਲ, ਰਿੰਕੂ ਜਿੰਦਲ, ਵਿਸ਼ੂ ਜਿੰਦਲ, ਪਰਾਗ ਦੱਤ, ਜਨਕ ਰਾਜ, ਹਰਦੇਵ ਭੱਠਲ ਆਦਿ ਹਾਜ਼ਰ ਸਨ।

Related News