ਰਾਸ਼ਟਰੀ ਪੱਧਰ ਦੀ ਕਾਮਰਸ ਟੈਲੇਂਟ ਸਰਚ ਪ੍ਰੀਖਿਆ ’ਚ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਅਰਥੀਆਂ ਕੀਤਾ ਵਧੀਆ ਪ੍ਰਦਰਸ਼ਨ
Saturday, Mar 16, 2019 - 04:14 AM (IST)
ਸੰਗਰੂਰ (ਕਾਂਸਲ, ਸੰਜੀਵ)- ਰਾਸ਼ਟਰੀ ਪੱਧਰ ’ਤੇ ਲਈ ਗਈ ਕਾਮਰਸ ਟੇਲੈਂਟ ਸਰਚ ਪ੍ਰੀਖਿਆ 2018-19 ਵਿਚ ਭਾਗ ਲੈ ਕੇ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿੱਦਿਅਕ ਅਤੇ ਖੇਡ ਪ੍ਰਾਪਤੀਆਂ ’ਚ ਮੋਹਰੀ ਰਹਿਣ ਵਾਲੇ ਕਾਮਰਸ ਗਰੁੱਪ ਦੇ 19 ਵਿਦਿਆਰਥੀਆਂ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਇਸ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਆਪਣੀ ਜਮਾਤ ’ਚੋਂ ਪ੍ਰਨੀਤ ਕੌਰ ਨੇ ਪਹਿਲਾ (310 ਰੈਂਕ), ਰਿਮਝਿਮ ਸਿੰਗਲਾ ਨੇ ਦੂਜਾ (685 ਰੈਂਕ) ਅਤੇ ਸੁਨੰਦਨ ਘਈ ਨੇ ਤੀਜਾ (863 ਰੈਂਕ) ਇਨਾਮ ਜਿੱਤਿਆ ਅਤੇ 16 ਵਿਦਿਆਰਥੀਆਂ ਨੇ ਸ਼ਲਾਘਾ ਪੱਤਰ ਪ੍ਰਾਪਤ ਕੀਤੇ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ। ਸਕੂਲ ਮੁਖੀ ਸ਼੍ਰੀਮਤੀ ਮੀਨੂ ਸੂਦ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਮਿਹਨਤ ਦਾ ਪੱਲਾ ਫਡ਼ਨਾ ਚਾਹੀਦਾ ਹੈ ਕਿਉਂਕਿ ਮਿਹਨਤ ਹੀ ਸਫ਼ਲਤਾ ਦੀ ਪੌਡ਼ੀ ਹੈ ਅਤੇ ਇਸ ਨਾਲ ਹੀ ਜ਼ਿੰਦਗੀ ਦਾ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਮਿਹਨਤ ਕਰ ਕੇ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
