ਸਵਾ ਦੋ ਕਰੋਡ਼ ਦੀ ਐੱਲ. ਈ. ਡੀ . ਲਾਇਟਾਂ ਨਾਲ ਚਮਕੇਗੀ ਸ਼ਹਿਰ ਦੀ ਨਗਰੀ : ਦਾਮਨ

Sunday, Mar 10, 2019 - 04:12 AM (IST)

ਸਵਾ ਦੋ ਕਰੋਡ਼ ਦੀ ਐੱਲ. ਈ. ਡੀ . ਲਾਇਟਾਂ ਨਾਲ ਚਮਕੇਗੀ ਸ਼ਹਿਰ ਦੀ ਨਗਰੀ : ਦਾਮਨ
ਸੰਗਰੂਰ (ਬਾਂਸਲ) - ਮਹਾਨ ਸ਼ਹੀਦ ਸ. ਊਧਮ ਸਿੰਘ ਦੀ ਪਵਿੱਤਰ ਨਗਰੀ ਹੁਣ ਐੱਲ.ਈ.ਡੀ. ਲਾਇਟਾਂ ਨਾਲ ਚਮਕੇਗੀ। ਨਗਰ ਕੌਂਸਲ ਨੇ ਸਾਢੇ ਤਿੰਨ ਹਜ਼ਾਰ ਤੋਂ ਜ਼ਿਆਦਾ ਐੱਲ.ਈ.ਡੀ. ਲਾਇਟਾਂ ਪੂਰੇ ਸ਼ਹਿਰ ’ਚ ਲਗਾਉਣ ਦਾ ਆਗਾਜ਼ ਕੀਤਾ ਹੈ। ਇਸ ਨਾਲ ਸ਼ਹਿਰ ਦੀ ਸੁੰਦਰਤਾ ਹੀ ਨਹੀਂ ਸਗੋਂ ਬਿਜਲੀ ਦੇ ਬਿੱਲ ਦੀ ਵੀ ਭਾਰੀ ਬੱਚਤ ਹੋਵੇਗੀ ਅਤੇ ਕਰੀਬ ਅੱਧਾ ਬਿੱਲ ਰਹਿ ਜਾਵੇਗਾ। ਨਾਲ ਹੀ ਸਟਰੀਟ ਲਾਇਟਾਂ ਦੇ ਜਰੀਏ ਬਿਜਲੀ ਚੋਰੀ ’ਤੇ ਲਗਾਮ ਕਸੀ ਜਾਵੇਗੀ। ਸ਼ਨੀਵਾਰ ਨੂੰ ਇਸ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਾਂਗਰਸ ਦੀ ਹਲਕਾ ਮੁਖੀ ਦਾਮਨ ਬਾਜਵਾ, ਪ੍ਰਦੇਸ਼ ਸਕੱਤਰ ਹਰਮਨ ਬਾਜਵਾ, ਨਗਰ ਕੌਂਸਲ ਦੀ ਮੀਤ ਪ੍ਰਧਾਨ ਕੋਮਲ ਕਾਂਸਲ, ਇੰਡਸਟਰੀ ਚੈਂਬਰ ਦੇ ਜ਼ਿਲਾ ਪ੍ਰਧਾਨ ਘਣਸ਼ਿਆਮ ਕਾਂਸਲ, ਬਲਾਕ ਪ੍ਰਧਾਨ ਸੰਜੇ ਗੋਇਲ, ਜ਼ਿਲਾ ਪ੍ਰੀਸ਼ਦ ਮੈਂਬਰ ਨਵਦੀਪ ਸਿੰਘ ਮੋਖਾ ਸਮੇਤ ਸ਼ਹਿਰ ਦੇ ਪਤਵੰਤੇ ਭਾਰੀ ਗਿਣਤੀ ’ਚ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਦਾਮਨ ਬਾਜਵਾ ਨੇ ਕਿਹਾ ਕਿ ਮਹਾਨ ਸ਼ਹੀਦ ਦੀ ਇਸ ਪਵਿੱਤਰ ਨਗਰੀ ਨੂੰ ਐੱਲ.ਈ.ਡੀ. ਲਾਇਟਾਂ ਨਾਲ ਚਮਕੇਗੀ। ਇਸ ਦਾ ਨਿਯੰਤਰ ਕੌਂਸਲ ਦਫਤਰ ’ਚ ਹੋਵੇਗਾ ਅਤੇ ਹਰੇਕ ਪਹਿਲੂ ਨਾਲ ਇਸ ਦਾ ਲਾਭ ਹੋਵੇਗਾ। ਰੌਸ਼ਨੀ ਜ਼ਿਆਦਾ ਹੋਵੇਗੀ ਅਤੇ ਬਿਜਲੀ ਖਪਤ ਘੱਟ ਹੋਵੇਗੀ। ਕੋਮਲ ਕਾਂਸਲ ਨੇ ਦੱਸਿਆ ਕਿ ਇਕ ਕਰੋਡ਼ 28 ਲੱਖ ਰੁਪਏ ਨਾਲ ਸ਼ਹਿਰ ਦੇ ਵਿਕਾਸ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਜਿਨ੍ਹਾਂ ’ਚ ਫਲੋਰ ਟਾਇਲਸ, ਨਾਲੀਆਂ ਅਤੇ ਗਲੀਆਂ ਸਮੇਤ ਹੋਰ ਕੰਮ ਹੋਣਗੇ। ਜੋ ਕੰਮ ਅਧੂਰੇ ਰਹਿ ਗਏ ਹਨ ਉਨ੍ਹਾਂ ਨੂੰ ਜਲਦੀ ਅਮਲੀ ਰੂਪ ਦਿੱਤਾ ਜਾਵੇਗਾ। ਕਰੀਬ 74 ਲੱਖ ਰੁਪਏ ਦੇ ਵਿਕਾਸ ਕੰਮਾਂ ਲਈ ਦੋਬਾਰਾ ਟੈਂਡਰ ਲਗਾ ਦਿੱਤੇ ਗਏ ਹਨ। ਪੂਰਾ ਸ਼ਹਿਰ ਇਸ ’ਚ ਆ ਜਾਵੇਗਾ। ਇਸ ਸਮੇਂ ਯਾਦਵਿੰਦਰ ਨਿਰਮਾਣ, ਸੁਖਵਿੰਦਰ ਕੌਰ ਢਿੱਲੋਂ, ਵਿਕਰਮ, ਅੰਮ੍ਰਿਤ ਕੌਰ, ਕਾਂਤਾ ਪੱਪਾ, ਮਨਜੀਤ ਕੌਰ, ਨਿਸ਼ਾਨ ਸਿੰਘ ਨਿਸ਼ਾ, ਚਰਨਜੀਤ ਕੌਰ, ਬਲਵਿੰਦਰ ਸਿੰਘ ਬੋਘਾ, ਮਨਜੀਤ ਸਿੰਘ ਕਾਕਾ, ਪ੍ਰੇਮ ਚੰਦ ਧਮਾਕਾ, ਰਿਸ਼ੀਪਾਲ, ਮਨਪ੍ਰੀਤ ਬਾਂਸਲ, ਵਿੱਕੀ, ਈ.ਓ. ਸੰਜੇ ਬਾਂਸਲ, ਜੇ.ਈ. ਗੁਰਿੰਦਰ ਸਿੰਘ, ਐੱਸ.ਐੱਚ.ਓ. ਗੁਰਪ੍ਰੀਤ ਸਿੰਘ, ਸਤਪਾਲ ਸੱਤੀ ਆਦਿ ਹਾਜ਼ਰ ਸਨ।

Related News