ਏਅਰ ਸਰਜੀਕਲ ਸਟ੍ਰਾਈਕ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

Friday, Mar 01, 2019 - 03:53 AM (IST)

ਏਅਰ ਸਰਜੀਕਲ ਸਟ੍ਰਾਈਕ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਪੁਲਵਾਮਾ ਦੇ ਸ਼ਹੀਦਾਂ ਦਾ ਬਦਲਾ ਲੈਣ ਲਈ ਭਾਰਤੀ ਏਅਰਫੋਰਸ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ’ਚ 12 ਅੱਤਵਾਦੀ ਟ੍ਰੇਨਿੰਗ ਕੈਂਪਾਂ ’ਤੇ ਬੰਬ ਸੁੱਟ ਕੇ 300 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਨ੍ਹਾਂ ਅੱਤਵਾਦੀ ਟ੍ਰੇਨਿੰਗ ਕੈਂਪਾਂ ਅਤੇ ਲਾਂਚ ਪੈਡਜ਼ ਨੂੰ ਤਬਾਹ ਕਰ ਕੇ ਭਾਰਤੀ ਹਵਾਈ ਫੌਜ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਭਾਰਤ ਅੰਦਰ ਅੱਤਵਾਦੀਆਂ ਦੀ ਬੋਲੀ ਬੋਲਣ ਵਾਲੇ ਗੱਦਾਰ ਨੇਤਾਵਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਜੋ ਕਿ ਕਹਿ ਰਹਿ ਸਨ ਕਿ ਪ੍ਰਧਾਨ ਮੰਤਰੀ ਮੋਦੀ ਕੁਝ ਨਹੀਂ ਕਰ ਰਿਹਾ ਸਿਰਫ ਗੱਲਾਂ ਹੀ ਕਰ ਰਿਹਾ ਹੈ। ਵਪਾਰ ਮੰਡਲ ਬਰਨਾਲਾ ਅਤੇ ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਨੇ ਏਅਰ ਸਰਜੀਕਲ ਸਟ੍ਰਾਈਕ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਸੁਰੱਖਿਆ ਸੈਨਾਵਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਹਾਜ਼ਰੀਨ ਨੇ ਕਿਹਾ ਕਿ ਸਮੁੱਚਾ ਦੇਸ਼ ਪ੍ਰਧਾਨ ਮੰਤਰੀ ਅਤੇ ਸੁਰੱਖਿਆ ਸੇਵਾਨਾਂ ਨਾਲ ਚੱਟਾਨ ਵਾਂਗ ਖਡ਼੍ਹਾ ਹੈ। ਇਸ ਮੌਕੇ ਨਾਇਬ ਸਿੰਘ ਕਾਲਾ, ਸੁਖਵਿੰਦਰ ਸਿੰਘ ਭੰਡਾਰੀ ਤੇ ਮੁਨੀਸ਼ ਬਾਂਸਲ ਨੇ ਮੰਗ ਕੀਤੀ ਕਿ ਦੇਸ਼ ਵਿਚਾਲੇ ਗੱਦਾਰਾਂ ਨੂੰ ਵੀ ਸੋਧਿਆ ਜਾਵੇ। ਰੈਲੀ ’ਚ ਵਿਸ਼ੇਸ਼ ਤੌਰ ’ਤੇ ਤ੍ਰਿਲੋਚਨ ਸਿੰਘ, ਜੋਗਿੰਦਰ ਸਿੰਘ, ਵਿਜੇ ਕੁਮਾਰ, ਰਾਜਵਿੰਦਰ ਸਿੰਘ, ਗੁਲਸ਼ਨ, ਹਰਪਾਲ ਸਿੰਘ, ਪਿਆਰਾ ਸਿੰਘ, ਤਾਰਾ ਚੰਦ, ਪੱਪੂ ਸਿੰਘ, ਮਿੰਟੂ ਬਾਬਾ, ਸ਼ੈਂਟੀ ਕੁਮਾਰ, ਆਸ਼ੂ ਕੁਮਾਰ, ਰਾਜੇਸ਼ ਭੂਟਾਨੀ, ਮਹਿੰਦਰ ਪਾਲ ਗਰਗ ਆਦਿ ਹਾਜ਼ਰ ਸਨ। ਇਸ ਦੌਰਾਨ ਅੱਤਵਾਦੀਆਂ ਦੇ ਖਾਤਮੇ ਦੀ ਖੁਸ਼ੀ ’ਚ ਲੱਡੂ ਵੀ ਵੰਡੇ ਗਏ।

Related News