ਸ਼ਹੀਦ ਫੌਜੀਆਂ ਦੀ ਆਤਮਿਕ ਸ਼ਾਂਤੀ ਲਈ ਸੁੰਦਰ ਕਾਂਡ ਦੇ ਪਾਠ ਕਰਵਾਏ
Monday, Feb 18, 2019 - 04:03 AM (IST)
ਸੰਗਰੂਰ (ਜੈਨ)-ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਲੰਘੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ’ਚ ਸ਼ਹੀਦ ਹੋਏ ਫੌਜੀਆਂ ਦੀ ਆਤਮਿਕ ਸ਼ਾਂਤੀ ਲਈ ਅੱਜ ਸਥਾਨਕ ਇੱਛਾਪੂਰਣ ਸ਼੍ਰੀ ਬਾਲਾ ਜੀ ਧਾਮ ਧੂਰੀ ਵਿਖੇ ਸਮੂਹਿਕ ਸ਼੍ਰੀ ਸੁੰਦਰ ਕਾਂਡ ਦੇ ਪਾਠ ਕੀਤੇ ਗਏ। ਇਸ ਸਮੇਂ ਸੰਮਤੀ ਦੇ ਪ੍ਰਧਾਨ ਸ਼ਿਵ ਕੁਮਾਰ ਨੇ ਦੱਸਿਆ ਕਿ ਯੱਗ ਆਚਾਰੀਆ ਗਿਰੀਸ਼ ਦੱਤ ਜੀ ਦੀ ਪ੍ਰੇਰਨਾ ਸਦਕਾ ਅੱਜ 400 ਵਿਅਕਤੀਆਂ ਵੱਲੋਂ ਆਚਾਰੀਆ ਰਾਘਵਿੰਦਰ ਜੀ ਦੀ ਦੇਖ-ਰੇਖ ਹੇਠ ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰ ਕੇ ਸ਼ਹੀਦ ਹੋਏ ਫੌਜੀਆਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਆਰ.ਵੀ., ਬ੍ਰਜੇਸ਼ਵਰ ਗੋਇਲ, ਅਸ਼ੋਕ ਸਿੰਗਲਾ, ਅਨਿਲ ਸ਼ਰਮਾ, ਅਸ਼ੋਕ ਗੋਇਲ, ਆਸ਼ੂਤੋਸ਼ ਬਾਂਸਲ, ਕਪਿਲ ਸਿੰਗਲਾ, ਵਿਸ਼ਾਲ ਸਿੰਗਲਾ ਆਦਿ ਵੀ ਮੌਜੂਦ ਸਨ।
