ਬੱਸ ਸਟੈਂਡ ਨੂੰ ਲੱਖਾਂ ਦੀ ਆਮਦ ਪਰ ਲੋਕਾ ਨੂੰ ਫਿਰ ਵੀ ਪ੍ਰੇਸ਼ਾਨੀ
Tuesday, Feb 12, 2019 - 04:25 AM (IST)
ਸੰਗਰੂਰ (ਬਾਂਸਲ)- ਬੱਸ ਸਟੈਂਡ ’ਚ ਗੰਦੇ ਪਾਣੀ ਦੇ ਜਮ੍ਹਾ ਹੋਣ ਨੂੰ ਲੈ ਕੇ ਜਿਥੇ ਇਥੋ ਦੇ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕਈ ਸਾਲਾਂ ਤੋਂ ਬੱੱਸ ਸਟੈਂਡ ਨੂੰ ਲੱਖਾਂ ਦੀ ਆਮਦ ਹੋਣ ’ਤੇ ਵੀ ਇੱਥੇ ਸਡ਼ਕਾਂ ਟੁੱਟੀਆਂ ਅਤੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਮੁਸਾਫਰਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਸਮੇਂ ਇਥੋਂ ਦੇ ਦੁਕਾਨਦਾਰਾਂ ਚਮਕੌਰ ਸਿੰਘ ਹਾਂਡਾ ਨੇ ਪ੍ਰਸ਼ਾਸਨ ਨੂੰ ਲਿਖਤੀ ਤੌਰ ’ਤੇ ਪੱਤਰ ਭੇਜਣ ਦੀ ਗੱਲ ਆਖਦੇ ਹੋਏ ਦੱਸਿਆ ਕਿ ਇਥੇ ਪਾਣੀ ਖਡ਼੍ਹਾ ਹੋਣ ਨਾਲ ਨਾਲਾ ਬਣ ਚੁੱਕਿਆ ਹੈ ਉਹ ਬਹੁਤ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਕੋਈ ਹੱਲ ਨਹੀਂ ਹੋ ਰਿਹਾ। ਬੱਸ ਅੱਡੇ ਤੋਂ ਹਰ ਸਾਲ 50 ਲੱਖ ਦੇ ਕਰੀਬ ਆਮਦਨ ਹੈ ਪਰ ਇਸ ਦੇ ਬਾਵਜੂਦ ਕੋਈ ਪੱਕਾ ਹੱਲ ਨਹੀਂ ਹੁੰਦਾ, ਜੇਕਰ ਇਥੇ ਕੋਈ ਵੀ ਦੁਕਾਨਦਾਰ ਬੀਮਾਰੀ ਦਾ ਸ਼ਿਕਾਰ ਹੁੰਦਾ ਹੈ, ਉਸ ਦੀ ਜ਼ਿੰਮੇਵਾਰੀ ਨਗਰਪਾਲਿਕਾ ਦੀ ਹੋਵੇਗੀ।
