ਇਕ ਦਿਨ ਪਹਿਲਾਂ ਮਨਾਇਆ B'Day, ਅਗਲੇ ਦਿਨ ਹੀ ਮਾਂ-ਧੀ ਨੇ ਇਕੱਠਿਆਂ ਛੱਡ'ਤੀ ਦੁਨੀਆ
Friday, Feb 14, 2025 - 12:35 AM (IST)
ਮੰਡੀ ਗੋਬਿੰਦਗੜ੍ਹ (ਸੁਰੇਸ਼)- ਪੰਜਾਬ 'ਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਲੋਹਾ ਨਗਰੀ ਦੇ ਬੱਸ ਸਟੈਂਡ ਨਜਦੀਕ ਟਰੱਕ ਦੀ ਲਪੇਟ ’ਚ ਆਉਣ ਕਾਰਨ ਖੰਨਾ ਸ਼ਹਿਰ ਦੀ ਵਸਨੀਕ ਐਕਟਿਵਾ ਸਵਾਰ ਮਹਿਲਾ ਅਤੇ ਉਸ ਦੀ ਇਕ ਸਾਲਾ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ
ਜਾਣਕਾਰੀ ਅਨੁਸਾਰ ਖੰਨਾ ਦੇ ਪੀਰ ਖਾਨਾ ਰੋਡ ਵਾਸੀ ਤਰੁਣ ਕੁਮਾਰ ਪੁੱਤਰ ਸੁਰਿੰਦਰ ਆਪਣੀ ਪਤਨੀ ਸੁਖਵਿੰਦਰ ਉਰਫ਼ ਕੀਰਤੀ ਅਤੇ ਇਕ ਸਾਲ ਦੀ ਧੀ ਆਲੀਆ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਸਰਹਿੰਦ ਆਪਣੇ ਸਹੁਰੇ ਘਰ ਤੋਂ ਖੰਨਾ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਬੱਸ ਅੱਡੇ ਦੇ ਸਾਹਮਣੇ ਪੁੱਜੇ ਤਾਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੁਖਵਿੰਦਰ ਕੌਰ ਉਰਫ ਕੀਰਤੀ ਅਤੇ 1 ਸਾਲਾ ਬੱਚੀ ਆਲੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- PUBG ਹੱਥੋਂ ਤਬਾਹ ਹੋ ਗਿਆ ਪਰਿਵਾਰ, ਨੌਜਵਾਨ ਨੇ ਪਰੇਸ਼ਾਨ ਹੋ ਕੇ ਛੱਡਿਆ ਘਰ, ਹੁਣ ਜਿਸ ਹਾਲ 'ਚ ਮਿਲਿਆ...
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀਆਂ ਹਨ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਬੱਚੀ ਆਲੀਆ ਦਾ 12 ਫਰਵਰੀ ਨੂੰ ਹੀ ਜਨਮ ਦਿਨ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e