ਸਹੁਰਿਆਂ ਤੋਂ ਦੁਖੀ ਹੋ ਕੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ

Sunday, Jun 30, 2024 - 12:10 PM (IST)

ਸਹੁਰਿਆਂ ਤੋਂ ਦੁਖੀ ਹੋ ਕੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ

ਅਬੋਹਰ (ਸੁਨੀਲ) : ਬੀਤੇ ਦਿਨੀਂ ਨਜ਼ਦੀਕੀ ਪਿੰਡ ਭਾਗਸਰ ਦੀ ਰਹਿਣ ਵਾਲੀ ਅਤੇ ਦੌਲਤਪੁਰਾ ਵਿਖੇ ਵਿਆਹੁਤਾ ਔਰਤ ਨੂੰ ਮਕਾਨ ਦੇ ਝਗੜੇ ਦੇ ਚੱਲਦਿਆਂ ਉਸਦੇ ਸਹੁਰਿਆਂ ਨੇ ਕਥਿਤ ਤੌਰ ’ਤੇ ਛੋਟੇ ਬੱਚਿਆਂ ਸਮੇਤ ਘਰੋਂ ਕੱਢ ਦਿੱਤਾ। ਇਸ ਕਾਰਨ ਦੁਖੀ ਹੋ ਕੇ ਉਸ ਨੇ ਘਰ ਵਿਚ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਜ਼ੇਰੇ ਇਲਾਜ ਰੁਕਮਾ ਪਤਨੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 12 ਸਾਲ ਪਹਿਲਾਂ ਦੌਲਤਪੁਰਾ ਵਾਸੀ ਪ੍ਰੇਮ ਕੁਮਾਰ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਸ ਦੇ ਘਰ 2 ਧੀਆਂ ਨੇ ਜਨਮ ਲਿਆ।

ਉਸ ਨੇ ਦੱਸਿਆ ਕਿ ਘਰ ਦੀ ਵੰਡ ਨੂੰ ਲੈ ਕੇ ਉਸ ਦੇ ਪਤੀ ਅਤੇ ਉਸਦੇ ਭਰਾਵਾਂ ਵਿਚ ਲੜਾਈ ਚੱਲ ਰਹੀ ਹੈ। ਬੀਤੇ ਦਿਨ ਜਦੋਂ ਉਸ ਦਾ ਪਤੀ ਕੰਮ ’ਤੇ ਗਿਆ ਹੋਇਆ ਸੀ ਤਾਂ ਉਸ ਦੀ ਸੱਸ ਅਤੇ ਦਿਓਰ ਨੇ ਝਗੜੇ ਦੇ ਚੱਲਦਿਆਂ ਉਸ ਨੂੰ ਅਤੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਤੋਂ ਦੁਖੀ ਹੋ ਕੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਸੂਚਨਾ ਮਿਲਣ ’ਤੇ ਪ੍ਰੇਮ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ।


author

Babita

Content Editor

Related News