ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਖੜ੍ਹੀ ਹੋ ਸਕਦੀ ਵੱਡੀ ਮੁਸੀਬਤ

Saturday, May 02, 2026 - 11:59 AM (IST)

ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਖੜ੍ਹੀ ਹੋ ਸਕਦੀ ਵੱਡੀ ਮੁਸੀਬਤ

ਅੰਮ੍ਰਿਤਸਰ(ਦਲਜੀਤ)- ਅੰਮ੍ਰਿਤਸਰ ਕੈਮਿਸਟਸ ਐਸੋਸੀਏਸ਼ਨ (ਏ. ਸੀ. ਏ.) ਦੀ ਇਕ ਮਹੱਤਵਪੂਰਨ ਹੰਗਾਮੀ ਮੀਟਿੰਗ ਪ੍ਰਧਾਨ ਰਾਜੇਸ਼ ਸੋਈ ਅਤੇ ਜਨਰਲ ਸਕੱਤਰ ਮਨਜੀਤ ਸੂਦ ਦੀ ਅਗਵਾਈ ਹੇਠ ਹੋਈ। ਮੀਟਿੰਗ ਦਾ ਮੁੱਖ ਮਕਸਦ 20 ਮਈ ਨੂੰ ਹੋਣ ਵਾਲੇ ‘ਭਾਰਤ ਬੰਦ’ ਨੂੰ ਕਾਮਯਾਬ ਬਣਾਉਣ ਲਈ ਰਣਨੀਤੀ ਤਿਆਰ ਕਰਨਾ ਸੀ। ਮੀਟਿੰਗ ਦੌਰਾਨ ਕੈਮਿਸਟ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ’ਤੇ ਗੰਭੀਰ ਚਰਚਾ ਕਰਦਿਆਂ ਕੇਂਦਰ ਸਰਕਾਰ ਦੀਆਂ ਕਥਿਤ ਵਪਾਰ ਵਿਰੋਧੀ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ ਗਿਆ।

ਪੰਜਾਬ: ਸ਼ਹਿਰ ਵਿਚਾਲੇ ਗ੍ਰਨੇਡ ਸੁੱਟਣ ਵਾਲੇ ਦੀ ਹੋਈ ਪਛਾਣ, ਪੁਲਸ ਨੇ ਤਸਵੀਰ ਕੀਤੀ ਜਾਰੀ

ਖਾਸ ਕਰਕੇ ਆਨਲਾਈਨ ਦਵਾਈਆਂ ਦੀ ਵਿਕਰੀ ਅਤੇ ਨਵੇਂ ਡਰੱਗ ਪਾਲਿਸੀ ਸਿਸਟਮ ਓ. ਐੱਨ. ਡੀ. ਐੱਸ. ਨੂੰ ਕੈਮਿਸਟਾਂ ਦੇ ਹਿੱਤਾਂ ਖ਼ਿਲਾਫ਼ ਦੱਸਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਓ. ਐੱਨ. ਡੀ. ਐੱਸ. ਸਿਸਟਮ ਲਾਗੂ ਹੋਣ ਨਾਲ ਦਵਾਈ ਵਿਕਰੇਤਾਵਾਂ ਦਾ ਸ਼ੋਸ਼ਣ ਹੋ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਨਿੱਜੀ ਲਾਭ ਲਈ ਨਹੀਂ, ਸਗੋਂ ਪੂਰੇ ਕੈਮਿਸਟ ਭਾਈਚਾਰੇ ਦੇ ਵਜੂਦ ਨੂੰ ਬਚਾਉਣ ਲਈ ਹੈ।

ਇਹ ਵੀ ਪੜ੍ਹੋ- ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ, ਬਦਲਿਆ ਸਮਾਂ

ਇਸ ਮੌਕੇ ਸਾਰੇ ਕੈਮਿਸਟਾਂ ਨੂੰ ਅਪੀਲ ਕੀਤੀ ਗਈ ਕਿ ਉਹ 20 ਮਈ ਨੂੰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਆਲ ਇੰਡੀਆ ਬਾਡੀ ਏ. ਆਈ. ਓ. ਸੀ. ਡੀ., ਪੀ. ਸੀ. ਏ. ਅਤੇ ਏ. ਸੀ. ਏ. ਨਾਲ ਇਕਜੁੱਟਤਾ ਦਿਖਾਉਣ ਅਤੇ ਭਾਰਤ ਬੰਦ ਨੂੰ ਸਫ਼ਲ ਬਣਾਉਣ। ਮੀਟਿੰਗ ’ਚ ਪੀ. ਸੀ. ਏ. ਦੇ ਪ੍ਰਧਾਨ ਸੁਰਿੰਦਰ ਦੁੱਗਲ, ਅੰਮ੍ਰਿਤਸਰ ਡਿਸਟ੍ਰਿਕਟ ਕੈਮਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਕਪੂਰ, ਏ. ਸੀ. ਏ. ਦੇ ਚੇਅਰਮੈਨ ਬਲਕਿਸ਼ਨ ਦੇਵਗਨ, ਰਾਕੇਸ਼ ਦੁੱਗਲ, ਵਰੁਣ ਅਰੋੜਾ, ਅਮਰਦੀਪ ਸਿੰਘ, ਸੰਜੀਵ ਭਾਟੀਆ, ਗਗਨਦੀਪ ਸਿੰਘ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ- ਪੰਜਾਬ: ਨਿੱਜੀ ਸਕੂਲ ਨੇ ਤੋੜੇ ਨਿਯਮ, ਲੇਬਰ ਡੇ ਦੀ ਛੁੱਟੀ ਦੇ ਬਾਵਜੂਦ ਸਕੂਲ ਪਹੁੰਚੇ ਵਿਦਿਆਰਥੀ ਤੇ ਅਧਿਆਪਕ

ਕੇਂਦਰ ਸਰਕਾਰ ਅੱਗੇ ਇਹ ਹਨ ਮੁੱਖ ਮੰਗਾਂ: 

–ਆਨਲਾਈਨ ਦਵਾਈ ਵਿਕਰੀ ’ਤੇ ਤੁਰੰਤ ਰੋਕ ਲਗਾਈ ਜਾਵੇ।

–ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਛੂਟ ਬੰਦ ਕਰਵਾਈ ਜਾਵੇ।

–ਨਕਲੀ ਦਵਾਈਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

23 ਜ਼ਿਲਿਆਂ ਵਿੱਚ ਅਸਰ, ਆਮ ਲੋਕ ਪ੍ਰੇਸ਼ਾਨ:

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਾਰੇ 23 ਜ਼ਿਲਾ ਹੈੱਡਕੁਆਰਟਰਾਂ ਅਤੇ ਸ਼ਹਿਰਾਂ ਵਿਚ ਕੈਮਿਸਟ ਇਸ ਹੜਤਾਲ ਵਿਚ ਹਿੱਸਾ ਲੈਣਗੇ। ਇਸ ਨਾਲ ਦਵਾਈਆਂ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਸਰਕਾਰ ਨੇ ਜਲਦੀ ਕਦਮ ਨਾ ਚੁੱਕਿਆ ਤਾਂ ਪ੍ਰੇਸ਼ਾਨੀ ਹੋਰ ਵੀ ਵਧ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News