ਨਹਿਰ ’ਚ ਤੈਰਦੀ ਮਿਲੀ ਔਰਤ ਦੀ ਲਾਸ਼

Tuesday, Apr 21, 2026 - 02:13 PM (IST)

ਨਹਿਰ ’ਚ ਤੈਰਦੀ ਮਿਲੀ ਔਰਤ ਦੀ ਲਾਸ਼

ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਸਥਿਤ ਨਹਿਰ ’ਚ ਇਕ 60 ਸਾਲਾ ਔਰਤ ਦੀ ਲਾਸ਼ ਤੈਰਦੀ ਮਿਲੀ। ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੇ ਪੁਲਸ ਦੀ ਮੌਜੂਦਗੀ ’ਚ ਲਾਸ਼ ਨੂੰ ਬਰਾਮਦ ਕੀਤਾ ਅਤੇ ਸਥਾਨਕ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਲੂਕਪੁਰਾ ਮਾਈਨਰ ’ਚ ਇਕ ਔਰਤ ਦੀ ਲਾਸ਼ ਤੈਰਦੀ ਹੋਣ ਦੀ ਸੂਚਨਾ ਮਿਲੀ। ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ 112 ਪੁਲਸ ਹੈਲਪਲਾਈਨ ਨੂੰ ਸੂਚਿਤ ਕੀਤਾ। ਪੁਲਸ ਪਹੁੰਚਣ ’ਤੇ ਸਮਿਤੀ ਮੈਂਬਰਾਂ ਨੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ਪਰ ਸਮਿਤੀ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਰੀਬ 60 ਸਾਲ ਦੀ ਸੀ ਅਤੇ ਉਸ ਨੇ ਚਿੱਟਾ ਸੂਟ ਪਾਇਆ ਹੋਇਆ ਸੀ।

ਉਸ ਦੇ ਕੰਨਾਂ ’ਚ ਸੋਨੇ ਦੀਆਂ ਵਾਲੀਆਂ ਵੀ ਸਨ। ਲਾਸ਼ ਤਾਜ਼ਾ ਲੱਗ ਰਹੀ ਸੀ ਅਤੇ ਇਹ ਮੰਨਿਆ ਜਾ ਰਿਹਾ ਹੈ ਅਤੇ ਅਜਿਹਾ ਸ਼ੱਕ ਹੈ ਕਿ ਇਹ ਲਾਸ਼ ਪਿੰਡ ਕਾਲਾ ਟਿੱਬਾ ਖੇਤਰ ਤੋਂ ਵਹਿ ਕੇ ਆਈ ਹੋਵੇਗੀ। ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪਛਾਣ ਅਤੇ ਪੋਸਟਮਾਰਟਮ ਲਈ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਸਾਰੇ ਸਬੰਧਿਤ ਥਾਣਿਆਂ ਨੂੰ ਵੀ ਸੂਚਿਤ ਕੀਤਾ ਹੈ ਤਾਂ ਜੋ ਕਿਸੇ ਥਾਣੇ ’ਚ ਔਰਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਵੇ ਤਾਂ ਲਾਸ਼ ਦੀ ਪਛਾਣ ਹੋ ਸਕੇ। ਥਾਣਾ ਇੰਚਾਰਜ ਨੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਔਰਤ ਬਾਰੇ ਜਾਣਕਾਰੀ ਹੈ ਜਾਂ ਕਿਸੇ ਦੇ ਪਰਿਵਾਰ ਤੋਂ ਔਰਤ ਲਾਪਤਾ ਹੋਵੇ ਤਾਂ ਉਹ ਹਸਪਤਾਲ ਦੇ ਮੁਰਦਾਘਰ ’ਚ ਜਾ ਕੇ ਲਾਸ਼ ਦੀ ਪਛਾਣ ਕਰ ਸਕਦੇ ਹਨ।


author

Babita

Content Editor

Related News