ਐੱਸ. ਡੀ. ਐੱਮ. ਨੇ ਮੁੱਖ ਮੰਡੀ ਦਾ ਕੀਤਾ ਦੌਰਾ

10/29/2017 3:45:06 AM

ਫਗਵਾੜਾ,  (ਰੁਪਿੰਦਰ ਕੌਰ, ਹਰਜੋਤ, ਮੇਹਤਾ)-  ਜੋਤੀਬਾਲਾ ਮੱਟੂ ਪੀ. ਸੀ. ਐੱਸ. ਉਪ ਮੰਡਲ ਅਫਸਰ-ਕਮ-ਪ੍ਰਬੰਧਕ ਮਾਰਕੀਟ ਕਮੇਟੀ ਫਗਵਾੜਾ ਵਲੋਂ ਅੱਜ ਮੁੱਖ ਮੰਡੀ ਫਗਵਾੜਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਬ- ਡਵੀਜ਼ਨ ਫਗਵਾੜਾ ਅਧੀਨ ਆਉਂਦੀਆਂ ਮੰਡੀਆਂ 'ਚੋਂ ਖਰੀਦ ਏਜੰਸੀਆਂ ਦੁਆਰਾ ਅੱਜ ਤਕ ਕੁੱਲ 96052 ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ 79644 ਟਨ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਵਲੋਂ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਕਿ ਪੰਜਾਬ ਸਰਕਾਰ ਦੀਆਂ ਸਪੈਸੀਫਿਕੇਸ਼ਨਾਂ ਅਨੁਸਾਰ ਝੋਨੇ ਦੀ ਤੁਲਾਈ ਕੀਤੀ ਜਾਵੇ ਤੇ ਇਸ ਦੇ ਨਾਲ ਸਮੂਹ ਏਜੰਸੀਆਂ ਨੂੰ ਲਿਫਟਿੰਗ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਆਪਣੇ ਦੌਰੇ-ਦੌਰਾਨ ਉਨ੍ਹਾਂ ਵਲੋਂ ਫਰਮਾਂ ਦੀ ਚੈਕਿੰਗ ਕੀਤੀ ਗਈ। ਸਕੱਤਰ ਮਾਰਕੀਟ ਕਮੇਟੀ ਮੁਕੇਸ਼ ਕੁਮਾਰ ਕੈਲੇ, ਲੇਖਾਕਾਰ ਜਸਵਿੰਦਰ ਸਿੰਘ, ਗ੍ਰੇਡਿੰਗ ਸੁਪਰਵਾਈਜ਼ਰ ਬਲਜਿੰਦਰ ਸਿੰਘ ਤੇ ਆਕਸਨ ਰਿਕਾਰਡਰ ਦਿਵਾਂਕਰ ਸ਼ਰਮਾ ਮੌਕੇ 'ਤੇ ਹਾਜ਼ਰ ਸਨ।


Related News