ਚੋਣਾਂ ''ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ

Saturday, Jan 10, 2026 - 06:12 PM (IST)

ਚੋਣਾਂ ''ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ

ਪਟਿਆਲਾ (ਜ.ਬ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੈ। ਅਸੀਂ ਵਿਰੋਧੀ ਧਿਰ ਦੀ ਬਣਦੀ ਜ਼ਿੰਮੇਵਾਰੀ ਨਿਭਾਅ ਰਹੇ ਹਾਂ। ਕਾਂਗਰਸ ਵਿਚ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ। ਮੁੱਖ ਮੰਤਰੀ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਬਣਾਉਣਗੇ। ਵੜਿੰਗ ਅੱਜ ਇਥੇ ਰਾਜਪੁਰਾ ਵਿਖੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਮੋਦੀ ਸਰਕਾਰ ਖਿਲਾਫ ਮਨਰੇਗਾ ਬਚਾਓ ਸੰਗਰਾਮ ਤਹਿਤ ਹੋ ਰਹੀ ਵਿਸ਼ਾਲ ਰੋਸ਼ ਰੈਲੀ ਵਿਚ ਜੁੜੇ ਹਜ਼ਾਰਾਂ ਕਾਂਗਰਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਦੇ ਜੁੜੇ ਹਜਾਰਾਂ ਲੋਕ ਇਹ ਸਾਬਿਤ ਕਰ ਰਹੇ ਹਨ ਕਿ ਪੰਜਾਬ ਅੰਦਰ ਕਾਂਗਰਸ ਦਾ ਰਾਜ ਆਉਣ ਵਾਲਾ ਹੈ। ਉਨਾ ਆਖਿਆ ਕਿ ਪ੍ਰਬੰਧ ਵੀ ਥੋੜੇ ਪੈ ਗਏ ਹਨ। ਰਾਜਾ ਵੜਿੰਗ ਨੇ ਆਖਿਆ ਕਿ ਕਾਂਗਰਸ ਸਰਕਾਰ ਬਣਦੇ ਹੀ ਧਕੇਸ਼ਾਹੀਆਂ ਕਰਨ ਵਾਲੇ ਸਮੁਚੇ ਪਰਚੇ ਰੱਦ ਕਰ ਦਿਤੇ ਜਾਣਗੇ। 

ਇਹ ਵੀ ਪੜ੍ਹੋ : ਇਨ੍ਹਾਂ ਕੁਨੈਕਸ਼ਨਾਂ ਵਾਲਿਆਂ 'ਤੇ ਹੋਣ ਜਾ ਰਹੀ ਕਾਰਵਾਈ, 10 ਦਿਨਾਂ ਦਾ ਦਿੱਤਾ ਗਿਆ ਸਮਾਂ

ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਆਖਿਆ ਕਿ ਮੋਦੀ ਸਰਕਾਰ ਦਾ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਸ਼ੁਰੂ ਕਰਨ ਦਾ ਸਿੱਧਾ ਮਕਸਦ ਗਰੀਬਾਂ ਤੋਂ ਰੋਟੀ ਖੋਹਣਾ ਹੈ। ਉਨ੍ਹਾਂ ਆਖਿਆ ਕਿ 40 ਫੀਸਦੀ ਹਿੱਸਾ ਸੂਬੇ ਪਾ ਹੀ ਨਹੀਂ ਸਕਦੇ ਕਿਉਂਕਿ ਸੂਬਿਆਂ ਕੋਲ ਪਹਿਲਾਂ ਹੀ ਫੰਡਾਂ ਦੀ ਘਾਟ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਗਰੀਬ ਮਜਦੂਰ ਦੀ ਲੜਾਈ ਲੜ ਰਹੀ ਹੈ ਤੇ ਲੜਦੀ ਰਹੇਗੀ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਵੀ ਮੌਜੂਦਾ ਸਰਕਾਰ ਨੇ ਪੰਜਾਬ ਦਾ ਬੇੜਾਗਰਕ ਕਰ ਦਿੱਤਾ ਹੈ। ਇਸ ਮੌਕੇ ਬੋਲਦਿਆਂ ਵਿਧਾਨ ਸਭਾ ਵਿਚ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਪੰਜਾਬ ਨੂੰ ਅੱਜ ਬਚਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਰਕਾਰ ਪਰਚੇ ਕਰਨ ਵਾਲੀ ਸਰਕਾਰ ਬਣ ਗਈ ਹੈ। ਨਾ ਪੰਜਾਬੀਆਂ ਨੂੰ ਪੈਨਸ਼ਨਾਂ ਮਿਲੀਆਂ, ਨਾ ਇਕ ਹਜ਼ਾਰ ਰੁਪਏ ਬੀਬੀਆਂ ਨੂੰ ਮਿਲਿਆ। ਹੁਣ ਮਨਰੇਗਾ ਨੂੰ ਖ਼ਤਮ ਕਰਕੇ ਪੰਜਾਬ ਦੇ ਦਿਹਾੜੀਦਾਰਾਂ ਤੋਂ ਰੋਟੀ ਖੋਹੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਿੰਡਾਂ ਤੋਂ ਹੋਵੇਗੀ ਵਿਕਸਿਤ ਭਾਰਤ-ਵਿਕਸਿਤ ਪੰਜਾਬ ਦੀ ਸ਼ੁਰੂਆਤ, ਕੇਂਦਰ ਸਰਕਾਰ ਚੁੱਕ ਰਹੀ ਵੱਡੇ ਕਦਮ

ਉਨ੍ਹਾਂ ਆਖਿਆ ਕਿ ਵਿਧਾਨ ਸਭਾ ਵਿਚ ਹਰ ਮੁੱਦੇ ਤੋਂ ਜਵਾਬ ਦੇਣ ਤੋਂ ਸਰਕਾਰ ਭੱਜਦੀ ਹੈ ਤੇ ਜਿਹੜਾ ਸਰਕਾਰ ਖਿਲਾਫ ਬੋਲਦਾ ਹੈ, ਉਸ ਉਪਰ ਕੇਸ ਦਰਜ ਕਰਦੀ ਹੈ। ਇਥੋਂ ਤੱਕ ਕਿ ਪੱਤਰਕਾਰਾਂ ਖਿਲਾਫ ਵੀ ਕੇਸ ਦਰਜ ਕਰ ਦਿੱਤੇ ਗਏ ਹਨ। ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਪੰਜਾਬ ਵਿਚ ਕਾਂਗਰਸ ਹੀ ਸਹੀ ਤੇ ਸੁਚਜਾ ਰਾਜ ਪੰਜਾਬੀਆਂ ਨੂੰ ਦੇ ਸਕਦੀ ਹੈ। ਉਨਾ ਆਖਿਆ ਕਿ ਪੰਜਾਬ ਨੂੰ ਬਚਾਉਣ ਲਈ ਕਾਗਰਸ ਸਰਕਾਰ ਬਣਦੇ ਹੀ ਯੂਰੇਸ਼ੀਆ ਦਾ ਬਾਰਡਰ ਖੁਲਵਾਵਾਗੇ ਤਾਂ ਜੋ ਪੰਜਾਬ ਦਾ ਵਪਾਰ ਵਧ ਸਕੇ ਤੇ ਬਿਜਨੈਸ ਵਿਚ ਪ੍ਰਫੁਲਤਾ ਆ ਸਕੇ ਤੇ ਪੰਜਾਬ ਅੰਦਰ ਖੁਸ਼ਹਾਲੀ ਵਧ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਵਿਚਾਲੇ ਵੱਡੀ ਅਪਡੇਟ! ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News