ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਰਾਮਾ ਮੰਡੀ ਬਾਜ਼ਾਰ 'ਚ ਤਾੜ-ਤਾੜ ਚੱਲੀਆਂ ਗੋਲੀਆਂ

Tuesday, Jan 20, 2026 - 08:49 PM (IST)

ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਰਾਮਾ ਮੰਡੀ ਬਾਜ਼ਾਰ 'ਚ ਤਾੜ-ਤਾੜ ਚੱਲੀਆਂ ਗੋਲੀਆਂ

ਜਲੰਧਰ, (ਮਹੇਸ਼)- ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿੱਚ ਮੰਗਲਵਾਰ ਦੇਰ ਸ਼ਾਮ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਮੁੱਖ ਬਾਜ਼ਾਰ ਵਿੱਚ ਸਥਿਤ ICICI ਬੈਂਕ ਦੇ ਬਾਹਰ ਇੱਕ ਫਾਰਚੂਨਰ ਗੱਡੀ 'ਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੀ ਪੁਲਸ ਅਤੇ ਕਮਿਸ਼ਨਰੇਟ ਜਲੰਧਰ ਦੀਆਂ ਜਾਂਚ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।

ਜਾਣਕਾਰੀ ਅਨੁਸਾਰ, ਇਹ ਘਟਨਾ ਸ਼ਾਮ ਕਰੀਬ 7:30 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇੱਕ ਫਾਰਚੂਨਰ ਗੱਡੀ 'ਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਫਾਰਚੂਨਰ ਵਿੱਚ ਸਵਾਰ ਇੱਕ ਸਿੱਖ ਵਿਅਕਤੀ ਨੇ ਹਿੰਮਤ ਦਿਖਾਉਂਦੇ ਹੋਏ ਗੱਡੀ ਵਿੱਚੋਂ ਉਤਰ ਕੇ ਆਪਣੀ ਪਿਸਤੌਲ ਨਾਲ 1-2 ਜਵਾਬੀ ਫਾਇਰ ਕਰ ਦਿੱਤੇ।

ਇਹ ਵੀ ਪੜ੍ਹੋ- ਪਾਵਨ ਸਰੂਪ ਮਾਮਲਾ: ਰਾਜਾ ਸਾਹਿਬ ਵਿਖੇ ਸੰਗਤ ਦੇ ਵਿਰੋਧ ਮਗਰੋਂ AAP ਸਰਕਾਰ ਦਾ 'ਯੂ-ਟਰਨ'

PunjabKesari

ਇਹ ਵੀ ਪੜ੍ਹੋ- ਮੰਤਰੀ ਹਰਪਾਲ ਚੀਮਾ ਦੇ ਦਾਅਵਿਆਂ ਨੇ ਖੋਲੀ CM ਦੀ ਪੋਲ, ਕਿਹਾ- ਸੰਗਤ ਨੂੰ ਗੁਮਰਾਹ ਕਰ ਰਹੇ ਭਗਵੰਤ ਮਾਨ : ਬਾਜਵਾ

ਫਾਰਚੂਨਰ ਸਵਾਰ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਨੂੰ ਦੇਖਦੇ ਹੋਏ ਹਮਲਾਵਰ ਨੌਜਵਾਨ ਇੰਨੇ ਘਬਰਾ ਗਏ ਕਿ ਉਹ ਆਪਣੀ ਐਕਟਿਵਾ ਮੌਕੇ 'ਤੇ ਹੀ ਛੱਡ ਕੇ ਪੈਦਲ ਫਰਾਰ ਹੋ ਗਏ। ਪੁਲਸ ਨੇ ਫਾਰਚੂਨਰ ਗੱਡੀ ਅਤੇ ਹਮਲਾਵਰਾਂ ਦੀ ਐਕਟਿਵਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਮੌਕੇ 'ਤੇ ਪਹੁੰਚੀ ਪੁਲਸ ਨੂੰ ਤਲਾਸ਼ੀ ਦੌਰਾਨ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਜਾਂਚ ਅਧਿਕਾਰੀਆਂ ਅਨੁਸਾਰ, ਪੁਲਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਗੋਲੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਫਰਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਬਾਜ਼ਾਰ ਵਿੱਚ ਹੋਈ ਇਸ ਗੋਲੀਬਾਰੀ ਕਾਰਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਹੈ।

ਇਹ ਵੀ ਪੜ੍ਹੋ- ਮੀਡੀਆ ਦੀ ਆਵਾਜ਼ ਦਬਾਉਣ ਲਈ ਤਾਨਾਸ਼ਾਹੀ 'ਤੇ ਉਤਰੀ ਮਾਨ ਸਰਕਾਰ: ਰਾਜਾ ਵੜਿੰਗ


author

Rakesh

Content Editor

Related News