CM ਮਾਨ ਤੇ ਕੇਜਰੀਵਾਲ ਦਾ ਜਲੰਧਰ ਦਾ ਦੌਰਾ ਰੱਦ

Saturday, Jan 10, 2026 - 06:33 PM (IST)

CM ਮਾਨ ਤੇ ਕੇਜਰੀਵਾਲ ਦਾ ਜਲੰਧਰ ਦਾ ਦੌਰਾ ਰੱਦ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਵਾਲਾ ਜਲੰਧਰ ਦੌਰਾ ਰੱਦ ਕਰ ਦਿੱਤਾ ਗਿਆ। ਪਹਿਲਾਂ ਤਾਂ ਇਸ ਦੌਰੇ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਸੀ ਪਰ ਬਾਅਦ ਵਿਚ ਅਚਾਨਕ ਰੱਦ ਕਰ ਦਿੱਤਾ ਗਿਆ। ਦੋਵਾਂ ਆਗੂਆਂ ਦੇ ਹੁਣ ਐਤਵਾਰ (11 ਜਨਵਰੀ) ਨੂੰ ਸ਼ਹਿਰ ਪਹੁੰਚਣ ਦੀ ਉਮੀਦ ਹੈ। ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦੇ ਦੌਰੇ ਤੋਂ ਪਹਿਲਾਂ, ਜਲੰਧਰ ਭਾਜਪਾ ਨੇ ਸ਼੍ਰੀ ਰਾਮ ਚੌਕ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸਿੱਖ ਗੁਰੂਆਂ ਦੇ ਕਥਿਤ ਅਪਮਾਨ ਦੇ ਮੁੱਦੇ ‘ਤੇ ਦਿੱਲੀ ਵਿਧਾਨ ਸਭਾ ਵਿਚ ‘ਆਪ’ ਸਰਕਾਰ ਘਿਰ ਗਈ ਹੈ। ਰਾਜਨੀਤਿਕ ਹਲਕਿਆਂ ਵਿਚ ਚਰਚਾ ਹੈ ਕਿ ‘ਆਪ’ ਆਗੂਆਂ ਨੇ ਸਿੱਖ ਗੁਰੂਆਂ ਦੇ ਮੁੱਦੇ ‘ਤੇ ਜਲੰਧਰ ਵਿਚ ਦਰਜ ਐਫਆਈਆਰ ਕਾਰਨ ਦੌਰਾ ਰੱਦ ਕਰ ਦਿੱਤਾ। ਹਾਲਾਂਕਿ ਦੌਰਾ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਕੁਝ ਸ਼ਹਿਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਵਾਲੇ ਸਨ। ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ, ਜਲੰਧਰ ਨਗਰ ਨਿਗਮ ਨੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰਨ ਦਾ ਇਕ ਸਰਕੂਲਰ ਜਾਰੀ ਕੀਤਾ ਗਿਆ ਸੀ।


author

Gurminder Singh

Content Editor

Related News