ਵੱਡੀ ਖ਼ਬਰ : ਰਾਣਾ ਬਲਾਚੌਰੀਆ ਕਤਲ ਮਾਮਲੇ ਦਾ ਮੁੱਖ ਸ਼ੂਟਰ ਐਨਕਾਊਂਟਰ ''ਚ ਢੇਰ
Saturday, Jan 17, 2026 - 09:54 AM (IST)
ਮੋਹਾਲੀ : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲਕਾਂਡ 'ਚ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਸ ਕਤਲ 'ਚ ਸ਼ਾਮਲ ਮੁੱਖ ਸ਼ੂਟਰ ਅਤੇ ਗੈਂਗਸਟਰ ਕਰਨ ਡਿਫਾਲਟ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਖਰੜ ਇਲਾਕੇ 'ਚ ਬੀਤੀ ਦੇਰ ਰਾਤ ਪੁਲਸ ਵਲੋਂ ਕਰਨ ਦਾ ਐਨਕਾਊਂਟਰ ਕਰਕੇ ਉਸ ਨੂੰ ਢੇਰ ਕਰ ਦਿੱਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਕਰਨ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਸੀ।
