ਰਾਇਲ ਕਿੰਗ ਅਮਰੀਕਾ ਦੇ ਗੱਭਰੂਆਂ ਨੇ ਜਿੱਤਿਆ ਕਬੱਡੀ ਕੱਪ

02/11/2018 2:46:24 AM

ਸਮਰਾਲਾ (ਗਰਗ, ਬੰਗੜ)- ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਸਮਰਾਲਾ ਵਲੋਂ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਦੋ ਰੋਜ਼ਾ ਮਾਲਵੇ ਦਾ ਖੇਡ ਮੇਲਾ ਮਾਲਵਾ ਕਾਲਜ ਬੌਂਦਲੀ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ, ਜਿਥੇ ਕਬੱਡੀ ਵਿਸ਼ਵ ਪੱਧਰ ਦੀਆਂ ਕਬੱਡੀ ਅਕੈਡਮੀਆਂ ਦਰਮਿਆਨ ਦਿਲਕਸ਼ ਮੁਕਾਬਲੇ ਦੇਖਣ ਨੂੰ ਮਿਲੇ। 
ਅਕੈਡਮੀਆਂ ਦੇ ਫਾਈਨਲ ਮੁਕਾਬਲੇ ਵਿਚ ਰਾਇਲ ਕਿੰਗ ਯੂ. ਐੱਸ. ਏ. ਨੇ ਬਾਬਾ ਸੁਖਚੈਨਦਾਸ ਕਬੱਡੀ ਕਲੱਬ ਸ਼ਾਹਕੋਟ ਨੂੰ 41-35 ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਖੇਡ ਮੇਲੇ ਦਾ ਉਦਘਾਟਨ ਡੀ. ਐੱਸ. ਪੀ. ਸਮਰਾਲਾ ਹਰਸਿਮਰਤ ਸਿੰਘ ਛੇਤਰਾ ਤੇ ਪ੍ਰਿੰਸੀਪਲ ਜਸਪਾਲ ਸਿੰਘ ਨੇ ਕੀਤਾ।
ਕਲੱਬ ਦੇ ਮੁੱਖ ਅਹੁਦੇਦਾਰ ਜਸਦੇਵ ਸਿੰਘ ਗੋਲਾ ਝਾੜ ਸਾਹਿਬ ਯੂ. ਐੱਸ. ਏ. ਤੇ ਸਾਬੀ ਕੂੰਨਰ ਕੈਨੇਡਾ ਕੋਟ ਗੰਗੂ ਰਾਏ, ਦੀਪੂ ਕਕਰਾਲਾ, ਫਿੰਡੀ ਝਾੜ ਸਾਹਿਬ ਨੇ ਦੱਸਿਆ ਕਿ ਕਬੱਡੀ ਇਕ ਪਿੰਡ ਓਪਨ ਦੇ ਹੋਏ ਮੁਕਾਬਲਿਆਂ ਵਿਚ ਮਨਾਣਾ ਨੇ ਬਹਿਰੋਲਾਂ ਹਰਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਖੇਡ ਮੇਲੇ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਤੰਦਰੁਸਤੀ ਤੇ ਮਨੋਰੰਜਨ ਲਈ ਮਨੁੱਖੀ ਜੀਵਨ ਵਿਚ ਖੇਡਾਂ ਦਾ ਹੋਣਾ ਜ਼ਰੂਰੀ ਹੈ। ਇਸ ਮੌਕੇ ਡਾ. ਰਣਵੀਰ ਸ਼ਰਮਾ, ਅਰਜੁਨਾ ਐਵਾਰਡੀ ਕਬੱਡੀ ਖਿਡਾਰੀ ਬਲਵਿੰਦਰ ਸਿਘ ਫਿੱਡੂ, ਐੱਸ. ਪੀ. ਬਲਵਿੰਦਰ ਸਿੰਘ ਭੀਖੀ, ਡੀ. ਜੀ. ਆਈ. ਬਲਜੋਤ ਸਿੰਘ ਰਾਠੌਰ ਨੇ ਵੀ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ।
ਇਸ ਮੌਕੇ ਵਿਧਾਇਕ ਢਿੱਲੋਂ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ ਵਲੋਂ ਆਏ ਹੋਏ ਪ੍ਰਵਾਸੀ ਭਾਰਤੀਆਂ, ਮਹਿਮਾਨਾਂ ਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਅੰਗਰੇਜ਼ ਅਲੀ, ਆਤਮਾ ਬੁੱਢੇਵਾਲ ਤੇ ਮੈਡਮ ਰੋਜ਼ੀ ਦਾ ਖੁੱਲ੍ਹਾ ਅਖਾੜਾ ਵੀ ਲਾਇਆ ਗਿਆ।
ਪ੍ਰਬੰਧਕਾਂ ਵਿਚ ਬਲਵੀਰ ਉੱਪਲ ਕੈਨੇਡਾ, ਕਾਕਾ ਝਾੜ ਸਾਹਿਬ ਯੂ. ਐੱਸ. ਏ., ਬੰਤ ਬੁਆਣੀ ਕੈਨੇਡਾ, ਦਲਜੀਤ ਮਾਂਗਟ ਕੈਨੇਡਾ, ਜੱਸੀ ਸਰਾਏ ਕੈਨੇਡਾ, ਤਨੀ ਕਕਰਾਲਾ, ਤਿੰਦਰੀ ਕਕਰਾਲਾ ਯੂ. ਐੱਸ. ਏ., ਪਰਮਿੰਦਰ ਗਿੱਲ ਝਾੜ ਸਾਹਿਬ ਯੂ. ਐੱਸ. ਏ., ਕੀਤਾ ਝਾੜ ਸਾਹਿਬ ਯੂ. ਐੱਸ. ਏ., ਪਪਲਾ ਯੂ. ਕੇ., ਚੇਅਰਮੈਨ ਅਮਰੀਕ ਸਿੰਘ ਹੇੜੀਆਂ, ਪੰਡਿਤ ਗਿਆਨ ਪ੍ਰਕਾਸ਼ ਕਕਰਾਲਾ, ਅਸ਼ੋਕ ਕੁਮਾਰ ਦਿੱਲੀ ਵਾਲੇ, ਕਾਲੀ ਕਕਰਾਲਾ, ਬਿੱਟੂ ਕੋਟ ਗੰਗੂ ਰਾਏ ਕੈਨੇਡਾ, ਕਿੰਦਾ ਨਵਾਂ ਪਿੰਡ ਯੂ. ਐੱਸ. ਏ., ਕਰਮਨਜੀਤ ਕਾਕੜਾ, ਸਵਰਨ ਕਾਲਾ, ਸੱਜਣ ਸਿੰਘ ਕੁਰਾਲੀ, ਬਿੱਟਾ ਬਰਮਾ ਕੈਨੇਡਾ, ਸੁੱਖਮੀਤ ਕੋਟਾਲਾ ਕੈਨੇਡਾ, ਅਜੈਬ ਸਿੰਘ ਗਿੱਲ ਝਾੜ ਸਾਹਿਬ ਯੂ. ਐੱਸ. ਏ., ਪਿੰਦਰੀ ਕਕਰਾਲਾ ਯੂ. ਐੱਸ. ਏ., ਮੋਹਣ ਸਿੰਘ ਝਾੜ ਸਾਹਿਬ ਯੂ. ਐੱਸ. ਏ., ਗੋਵਿੰਦਰ ਮੁੰਡੀ ਕੈਨੇਡਾ, ਕਾਕਾ ਝਾੜ ਸਾਹਿਬ, ਮਿੰਟੂ ਬਿਲਗਾ, ਰਜਿੰਦਰ ਸਿੰਘ ਗਿੱਲ ਝਾੜ ਸਾਹਿਬ, ਮਨਦੀਪ ਮਾਨ, ਮਲਕੀਤ ਸਿੰਘ ਅੜੈਚਾ, ਜੱਸੀ ਸਰਾਂ ਕੈਨੇਡਾ, ਲਾਡੀ ਉਟਾਲਾਂ, ਭਿੰਦਰ ਸਿੰਘ ਨਵਾਂ ਪਿੰਡ, ਕਿੰਦਾ ਕਕਰਾਲਾ, ਪ੍ਰਿੰ. ਗੁਰਜੰਟ ਸਿੰਘ, ਕੋਚ ਬੀਰਪਾਲ ਸਿੰਘ, ਮੋਨੀ ਪਾਲਮਾਜਰਾ, ਰਿੰਕੂ ਵਾਲੀਆ, ਗੁਰਮਿੰਦਰ ਸਿੰਘ ਗਰੇਵਾਲ ਤੇ ਰਣਦੀਪ ਸਿੰਘ ਬਸਾਂਤੀ ਆਦਿ ਦੇ ਨਾਂ ਸ਼ਾਮਲ ਹਨ। 
ਕਬੱਡੀ ਦੇ ਸਰਵੋਤਮ ਖਿਡਾਰੀ ਮੋਟਰਸਾਈਕਲਾਂ ਨਾਲ ਸਨਮਾਨਿਤ
ਕਲੱਬ ਨੇ ਕਬੱਡੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਅਕੈਡਮੀਆਂ ਦੇ ਮੁਕਾਬਲਿਆਂ ਦੌਰਾਨ ਨਾਰਥ ਇੰਡੀਆ ਫੈੱਡਰੇਸ਼ਨ ਦੀਆਂ ਅੱਠ ਸਿਰਕੱਢ ਅਕੈਡਮੀਆਂ ਦੇ ਮੁਕਾਬਲਿਆਂ 'ਚ ਫਰਿਆਦ ਅਲੀ ਨੂੰ ਸਰਵੋਤਮ ਜਾਫੀ ਤੇ ਗੱਗੀ ਖੀਰਾਂਵਾਲੀ ਨੂੰ ਸਰਵੋਤਮ ਧਾਵੀ ਐਲਾਨਿਆ ਗਿਆ, ਜਦਕਿ ਕਬੱਡੀ ਇਕ ਪਿੰਡ ਓਪਨ ਦੇ ਗੋਪੀ ਮਾਣਕੀ ਨੂੰ ਸਰਵੋਤਮ ਧਾਵੀ ਤੇ ਸਪਿੰਦਰ ਮਨਾਣਾ ਨੂੰ ਸਰਵੋਤਮ ਜਾਫੀ ਐਲਾਨਿਆ ਗਿਆ, ਜਿਨ੍ਹਾਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।


Related News