T20 WC, SA vs USA : ਦੱਖਣੀ ਅਫਰੀਕਾ ਨੇ ਅਮਰੀਕਾ ਨੂੰ ਦਿੱਤਾ 195 ਦੌੜਾਂ ਦਾ ਟੀਚਾ

Wednesday, Jun 19, 2024 - 09:38 PM (IST)

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ ਦਾ 41ਵਾਂ ਮੈਚ ਸੁਪਰ 8 ਦੇ ਰੂਪ 'ਚ ਦੱਖਣੀ ਅਫਰੀਕਾ ਤੇ ਅਮਰੀਕਾ ਦਰਮਿਆਨ ਐਂਟੀਗੁਆ ਵਿਖੇ ਖੇਡਿਆ ਜਾ ਰਿਹਾ ਹੈ। ਅਮਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ ਤੇ ਅਮਰੀਕਾ ਨੂੰ ਜਿੱਤ ਲਈ 195 ਦੌੜਾਂ ਦਾ ਟੀਚਾ ਦਿੱਤਾ। ਹੈਨਰਿਕ ਕਲਾਸੇਨ ਨੇ 36 ਦੌੜਾਂ ਤੇ ਟ੍ਰਿਸਟਨ ਸਟੱਬਸ ਨੇ 20  ਦੌੜਾਂ ਦਾ ਯੋਗਦਾਨ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਰੀਜ਼ਾ ਹੈਂਡ੍ਰਿਕਸ ਦੇ ਆਊਟ ਹੋਣ ਨਾਲ ਲੱਗਾ। ਹੈਂਡ੍ਰਿਕਸ 11 ਦੌੜਾਂ ਬਣਾ ਨੇਤਰਾਵਲਕਰ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਕੁਇੰਟਨ ਡੀਕਾਕ ਦੇ ਆਊਟ ਹੋਣ ਨਾਲ ਲੱਗਾ। ਡੀਕਾਕ 74 ਦੌੜਾਂ ਬਣਾ ਹਰਮੀਤ ਸਿੰਘ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਦੀ ਤੀਜੀ ਵਿਕਟ ਡੇਵਿਡ ਮਿਲਰ ਦੇ ਆਊਟ ਹੋਣ ਨਾਲ ਡਿੱਗੀ। ਮਿਲਰ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਹਰਮੀਤ ਸਿੰਘ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਦੀ ਚੌਥੀ ਵਿਕਟ ਕਪਤਾਨ ਏਡਮ ਮਾਰਕਰਮ ਦੇ ਆਊਟ ਹੋਣ ਨਾਲ ਡਿੱਗੀ। ਮਾਰਕਰਮ 46 ਦੌੜਾਂ ਬਣਾ ਨੇਤਰਵਲਕਰ ਵਲੋਂ ਆਊਟ ਹੋਇਆ। ਅਮਰੀਕਾ ਲਈ ਸੌਰਭ ਨੇਤਰਵਲਕਰ ਨੇ 2 ਤੇ ਹਰਮੀਤ ਸਿੰਘ ਨੇ 2 ਵਿਕਟਾਂ ਲਈਆਂ।

ਦੋਵੇਂ ਟੀਮਾਂ ਦੀ ਪਲੇਇੰਗ 11:

ਦੱਖਣੀ ਅਫ਼ਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਰੀਜ਼ਾ ਹੈਂਡਰਿਕਸ, ਏਡੇਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੋਰਟਜੇ, ਤਬਰੇਜ਼ ਸ਼ਮਸੀ 

ਅਮਰੀਕਾ : ਸ਼ਯਾਨ ਜਹਾਂਗੀਰ, ਸਟੀਵਨ ਟੇਲਰ, ਐਂਡਰੀਜ਼ ਗੌਸ (ਵਿਕਟਕੀਪਰ), ਐਰੋਨ ਜੋਨਸ (ਕਪਤਾਨ), ਨਿਤੀਸ਼ ਕੁਮਾਰ, ਕੋਰੀ ਐਂਡਰਸਨ, ਹਰਮੀਤ ਸਿੰਘ, ਜਸਦੀਪ ਸਿੰਘ, ਨੋਸਟੁਸ਼ ਕੇਂਜੀਗੇ, ਅਲੀ ਖਾਨ, ਸੌਰਭ ਨੇਤਰਵਲਕਰ


Tarsem Singh

Content Editor

Related News