ਫ੍ਰੈਂਚ ਓਪਨ : ਨੋਵਾਕ ਜੋਕੋਵਿਚ ਨੇ ਬਣਾਇਆ ਰਿਕਾਰਡ, 370ਵਾਂ ਗ੍ਰੈਂਡ ਸਲੈਮ ਮੈਚ ਜਿੱਤਿਆ

06/04/2024 2:17:07 PM

ਪੈਰਿਸ : ਸੱਜੇ ਗੋਡੇ ਦੇ ਦਰਦ ਤੋਂ ਪੀੜਤ ਹੋਣ ਦੇ ਬਾਵਜੂਦ ਨੋਵਾਕ ਜੋਕੋਵਿਚ ਨੇ ਸਾਢੇ ਚਾਰ ਘੰਟੇ ਤੱਕ ਚੱਲੇ ਮੈਚ ਵਿੱਚ ਆਪਣੇ ਯੁਵਾ ਵਿਰੋਧੀ ਨੂੰ ਪੰਜ ਸੈੱਟਾਂ ਵਿੱਚ ਹਰਾ ਕੇ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।

ਦੂਜੇ ਸੈੱਟ ਦੀ ਸ਼ੁਰੂਆਤ 'ਚ ਜੋਕੋਵਿਚ ਆਪਣੀ ਪਿੱਠ 'ਤੇ ਲੇਟ ਗਿਆ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨੂੰ ਮੈਚ ਛੱਡਣਾ ਪਵੇਗਾ ਪਰ ਉਸ ਨੇ ਵਾਪਸੀ ਕਰਦੇ ਹੋਏ 23ਵੀਂ ਰੈਂਕਿੰਗ ਦੇ ਫਰਾਂਸਿਸਕੋ ਸੇਰੁਨਡੋਲੋ ਨੂੰ 6-1, 5-7, 3-6, 7-5 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਕੈਸਪਰ ਰੂਡ ਨਾਲ ਹੋਵੇਗਾ। ਰੂਡ ਨੇ 12ਵਾਂ ਦਰਜਾ ਪ੍ਰਾਪਤ ਟੇਲਰ ਫਰਿਟਜ਼ ਨੂੰ 7-6, 3-6, 6-4, 6-2 ਨਾਲ ਹਰਾਇਆ।

ਪਿਛਲੇ ਸਾਲ ਜੋਕੋਵਿਚ ਨੇ ਫਰੈਂਚ ਓਪਨ ਦੇ ਫਾਈਨਲ ਵਿੱਚ ਰੂਡ ਨੂੰ ਹਰਾਇਆ ਸੀ। ਅਲੈਕਸ ਡੀ ਮਿਨੌਰ ਦਾ ਸਾਹਮਣਾ ਦੂਜੇ ਕੁਆਰਟਰ ਫਾਈਨਲ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ। ਡੀ ਮਿਨੌਰ ਨੇ 2021 ਦੇ ਯੂਐਸ ਓਪਨ ਚੈਂਪੀਅਨ ਡੈਨੀਲ ਮੇਦਵੇਦੇਵ ਨੂੰ ਹਰਾਇਆ ਸੀ। ਜਦੋਂ ਕਿ ਜ਼ਵੇਰੇਵ ਨੇ ਹੋਲਗਰ ਰੂਨੇ ਨੂੰ 4-6, 6-1, 5-7, 7-6, 6-2 ਨਾਲ ਹਰਾਇਆ।


Tarsem Singh

Content Editor

Related News