ਕਿਸਾਨ ਵਧੇਰੇ ਨਮੀ ਵਾਲੀ ਫਸਲ ਨੂੰ ਮੰਡੀਆਂ ’ਚ ਸੁਕਾ ਕੇ ਲਿਆਉਣ : ਕੰਨੂ ਗਰਗ

04/22/2019 4:46:41 AM

ਰੋਪੜ (ਦਲਜੀਤ)-ਅਨਾਜ ਮੰਡੀਆਂ ’ਚ ਕਿਸਾਨਾਂ ਦੀ ਫਸਲ ਦੀ ਖਰੀਦ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੀ ਸਹੂਲਤ ਲਈ ਅਨਾਜ ਮੰਡੀਆਂ ’ਚ ਰੋਸ਼ਨੀ, ਸਫਾਈ, ਪੀਣ ਵਾਲਾ ਪਾਣੀ, ਤਰਪਾਲਾਂ ਅਤੇ ਪਖਾਨੇ ਬਣਾਏ ਗਏ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਔਕਡ਼ ਪੇਸ਼ ਨਾ ਆਵੇ। ਇਹ ਪ੍ਰਗਟਾਵਾ ਐੱਸ. ਡੀ. ਅੈੱਮ. ਕੰਨੂ ਗਰਗ ਨੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਅਨਾਜ ਮੰਡੀਆਂ ’ਚ ਕੀਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਪ ਮੰਡਲ ਮੈਜਿਟ੍ਰੇਟ ਕੰਨੂ ਗਰਗ ਪ੍ਰਬੰਧਕ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਅਧੀਨ ਅਨਾਜ ਮੰਡੀ ਅਗੰਮਪੁਰ ਅਤੇ ਡੂਮੇਵਾਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਨਾਲ ਸਕੱਤਰ ਮਾਰਕੀਟ ਕਮੇਟੀ ਸੁਰਿੰਦਰਪਾਲ ਵੀ ਸਨ। ਉਨ੍ਹਾਂ ਵਲੋਂ ਖ੍ਰੀਦ ਏਜੰਸੀ ਪਨਗਰੇਨ ਅਤੇ ਮਾਰਕਫੈਡ ਦੇ ਇੰਸਪੈਕਟਰਾਂ ਨੂੰ ਕਣਕ ਦੇ ਖਰੀਦ ਪ੍ਰਬੰਧਾਂ ’ਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਅਤੇ ਸਮੂਹ ਆਡ਼੍ਹਤੀਆਂ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਵੱਧ ਨਮੀ ਵਾਲੀ ਕਣਕ ਨਾ ਲਿਆਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਕਣਕ ਸੁਕਾ ਕੇ ਅਤੇ ਸਾਫ ਕਰਕੇ ਲਿਆਉਣ ਤਾਂ ਜੋ ਮੰਡੀ ’ਚ ਕਿਸੇ ਕਿਸਮ ਦੀ ਕੋਈ ਔਕਡ਼ ਪੇਸ਼ ਨਾ ਆਵੇ। ਇਸ ਮੌਕੇ ਅਵਤਾਰ ਸਿੰਘ, ਰੋਹਿਤ ਸ਼ਰਮਾ, ਧਰਮਿੰਦਰ ਕੁਮਾਰ ਅਤੇ ਖੁਸ਼ੀ ਰਾਮ, ਮੁਕੇਸ਼ ਨੱਢਾ, ਭੁਪਿੰਦਰ ਕੁਮਾਰ, ਸੁਰਿੰਦਰ ਕੁਮਾਰ, ਦਵਿੰਦਰ ਕੁਮਾਰ, ਗੁਰਦੀਪ ਸਿੰਘ, ਹਿਮੰਤ ਸਿੰਘ, ਰਾਜੇਸ਼ ਕੁਮਾਰ, ਸਮੀਰ ਕੁਮਾਰ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ।

Related News