ਭਾਰਤ ਨੂੰ ਮੈਨੂਫੈਕਚਰਿੰਗ ਸੈਕਟਰ ’ਚ ਤੇਜ਼ੀ ਲਿਆਉਣ ਦੀ ਲੋੜ : ਸੀਤਾਰਾਮਣ

Saturday, May 18, 2024 - 10:51 AM (IST)

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਾਮਣ ਨੇ ਕਿਹਾ ਕਿ ਦੇਸ਼ ਨੂੰ ਕੌਮਾਂਤਰੀ ਮੁੱਲ ਲੜੀ ’ਚ ਆਪਣੀ ਹਿੱਸੇਦਾਰੀ ਵਧਾਉਣ ਅਤੇ ਆਤਮ ਨਿਰਭਰ ਬਣਨ ਲਈ ਆਪਣੇ ਨਿਰਮਾਣ ਖੇਤਰ (ਮੈਨੂਫੈਕਚਰਿੰਗ ਸੈਕਟਰ) ’ਚ ਤੇਜ਼ੀ ਲਿਆਉਣ ਦੀ ਲੋੜ ਹੈ।

ਸੀ. ਆਈ. ਆਈ. ਸਾਲਾਨਾ ਵਪਾਰ ਸਿਖਰ ਸੰਮੇਲਨ ’ਚ ਭਾਰਤੀ ਉਦਯੋਗ ਦੇ ਪ੍ਰਮੁੱਖਾਂ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਉਤਪਾਦ ਨਿਰਮਾਣ ਅਤੇ ਨੀਤੀ ਸਮਰਥਨ ’ਚ ਜ਼ਿਆਦਾ ਮੁਕੰਮਲਤਾ ਹਾਸਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।

ਸੀਤਾਰਾਮਣ ਨੇ ਕਿਹਾ,‘‘ਮੈਂ ਕੁਝ ਅਰਥਸ਼ਾਸਤਰੀਆਂ ਵੱਲੋਂ ਦਿੱਤੀ ਗਈ ਇਸ ਸਲਾਹ ਦੇ ਉਲਟ ਕੁਝ ਦੱਸਣਾ ਚਾਹੁੰਦੀ ਹਾਂ ਕਿ ਭਾਰਤ ਨੂੰ ਹੁਣ ਮੈਨੂਫੈਕਚਰਿੰਗ ’ਤੇ ਧਿਆਨ ਨਹੀਂ ਦੇਣਾ ਚਾਹੀਦਾ ਜਾਂ ਇਸ ’ਚ ਤੇਜ਼ੀ ਨਹੀਂ ਲਿਆਉਣੀ ਚਾਹੀਦੀ। ਮੈਂ ਇਸ ਤੱਥ ’ਤੇ ਜ਼ੋਰ ਦੇਣਾ ਚਾਹੁੰਦੀ ਹਾਂ ਕਿ ਵਿਨਿਰਮਾਣ ’ਚ ਵਾਧਾ ਹੋਣਾ ਚਾਹੀਦਾ ਹੈ। ਭਾਰਤ ਨੂੰ ਨੀਤੀਆਂ ਦੀ ਮਦਦ ਨਾਲ ਕੌਮਾਂਤਰੀ ਮੁੱਲ ਲੜੀ ’ਚ ਆਪਣੀ (ਵਿਨਿਰਮਾਣ) ਹਿੱਸੇਦਾਰੀ ਵੀ ਵਧਾਉਣੀ ਚਾਹੀਦੀ ਹੈ।’’

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਸਣੇ ਕੁਝ ਅਰਥਸ਼ਾਸਤਰੀਆਂ ਨੇ ਰਾਏ ਪ੍ਰਗਟ ਕੀਤੀ ਹੈ ਕਿ ਭਾਰਤ ਨੂੰ ਵਿਨਿਰਮਾਣ ਦੀ ਬਜਾਏ ਸੇਵਾ ਖੇਤਰ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਇਹ ਹਮੇਸ਼ਾ ਗੁਆ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਚੀਨ ਦੇ ਵਿਨਿਰਮਾਣ-ਆਧਾਰਿਤ ਵਾਧਾ ਮਾਡਲ ਨੂੰ ਹੁਣ ਹੋਰ ਦੁਹਰਾਇਆ ਨਹੀਂ ਜਾ ਸਕਦਾ। ਹਾਲਾਂਕਿ ਸੀਤਾਰਾਮਣ ਨੇ ਕਿਹਾ ਕਿ ਵਿਨਿਰਮਾਣ ਦੇ ਵਿਸਥਾਰ ਨਾਲ ਭਾਰਤ ਨੂੰ ਆਤਮਨਿਰਭਰ ਬਣਨ ’ਚ ਮਦਦ ਮਿਲੇਗੀ।

ਉਨ੍ਹਾਂ ਨੇ ਉਮੀਦ ਜਤਾਈ ਕਿ ਭਾਰਤ ਕੋਲ ਹੁਣ ਵੀ ਆਪਣੀ ਵਿਨਿਰਮਾਣ ਸਮਰਥਾ ਵਧਾਉਣ ਦਾ ਮੌਕਾ ਹੈ ਕਿਉਂਕਿ ਦੁਨੀਆ ਕੋਵਿਡ-19 ਕੌਮਾਂਤਰੀ ਮਹਾਮਾਰੀ ਤੋਂ ਬਾਅਦ ‘ਚੀਨ ਪਲਸ ਵਨ’ ਰਣਨੀਤੀ ’ਤੇ ਧਿਆਨ ਦੇ ਰਿਹਾ ਹੈ। ‘ਕੈਪਜੇਮਿਨੀ ਰਿਸਰਚ ਇੰਸਟੀਚਿਊਟ’ ਦੀ ਮਈ ’ਚ ਜਾਰੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂਰਪ ਅਤੇ ਅਮਰੀਕਾ ’ਚ ਸੀਨੀਅਰ ਅਧਿਕਾਰੀਆਂ ਲਈ ਨਿਵੇਸ਼ ਥਾਵਾਂ ਦੀ ਸੂਚੀ ’ਚ ਭਾਰਤ ਟਾਪ ’ਤੇ ਹੈ, ਜੋ ਚੀਨ ’ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦੇ ਹਨ ਅਤੇ ਆਪਣੀ ਵਿਨਿਰਮਾਣ ਸਮਰਥਾ ਦਾ ਕੁਝ ਹਿੱਸਾ ਉਭਰਦੇ ਬਾਜ਼ਾਰਾਂ ’ਚ ਟਰਾਂਸਫਰ ਕਰਨਾ ਚਾਹੁੰਦੇ ਹਨ।

ਸਰਵੇਖਣ ’ਚ ਸ਼ਾਮਲ ਕਰੀਬ 760 ਅਧਿਕਾਰੀਆਂ ’ਚੋਂ 65 ਫੀਸਦੀ ਨੇ ਕਿਹਾ ਕਿ ਉਹ ਭਾਰਤ ’ਚ ਵਰਣਨਯੋਗ ਰੂਪ ਨਾਲ ਨਿਵੇਸ਼ ਵਧਾਉਣ ਦੀ ਯੋਜਨਾ ਬਣਾ ਰਹੇ ਹਨ।


Harinder Kaur

Content Editor

Related News