ਪੈਰ ਫਿਸਲਣ ਕਾਰਨ ਛੱਤ ਤੋਂ ਡਿੱਗਾ 26 ਸਾਲਾ ਨੌਜਵਾਨ, ਹੋਈ ਮੌਤ
Thursday, May 05, 2022 - 07:57 PM (IST)
ਮੋਗਾ (ਆਜ਼ਾਦ) - ਬੀਤੀ ਰਾਤ ਨੇੜਲੇ ਪਿੰਡ ਘੱਲ ਕਲਾਂ ਨਿਵਾਸੀ ਜਸਕਰਨ ਸਿੰਘ (26) ਦੀ ਛੱਤ ਤੋਂ ਡਿੱਗ ਕੇ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਆਪਣੀ ਛੱਤ ’ਤੇ ਸੋ ਰਿਹਾ ਸੀ, ਜਦ ਉਹ ਰਾਤ ਨੂੰ ਪੇਸ਼ਾਬ ਕਰਨ ਲਈ ਉਠਿਆ ਤਾਂ ਅਚਾਨਕ ਉਸਦਾ ਪੈਰ ਫਿਸਲ ਗਿਆ, ਜਿਸ ਕਾਰਨ ਉਹ ਛੱਤ ਤੋਂ ਹੇਠਾਂ ਆ ਡਿੱਗਿਆ।
ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਣ ’ਤੇ ਉਸ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।