ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲੇ ਦੋਸ਼ੀ ਕਾਬੂ, ਪਹਿਲਾਂ ਤੋਂ ਹੀ ਹਨ ਕਈ ਮਾਮਲੇ ਦਰਜ

Sunday, Sep 17, 2017 - 03:57 PM (IST)

ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲੇ ਦੋਸ਼ੀ ਕਾਬੂ, ਪਹਿਲਾਂ ਤੋਂ ਹੀ ਹਨ ਕਈ ਮਾਮਲੇ ਦਰਜ


ਜਲਾਲਾਬਾਦ ( ਗੁਲਸ਼ਨ, ਸੇਤੀਆ, ਨਿਖੰਜ ) - ਬੀਤੀ 19 ਅਗਸਤ ਦੀ ਸ਼ਾਮ ਨੂੰ ਸਥਾਨਕ ਇਕ ਰੈਸਟੋਰੈਂਟ ਦੇ ਬਾਹਰ ਹਥਿਆਰਾਂ ਦੀ ਨੋਕ 'ਤੇ ਗੱਡੀ ਲੁੱਟਣ ਵਾਲੇ ਦੋਸ਼ੀਆਂ ਨੂੰ ਥਾਣਾ ਸਿਟੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸਾਂਝ ਕੇਂਦਰ 'ਚ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ. ਪੀ. ਹੈਡਕੁਆਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਰੋਡ ਤੇ ਸੋਨੀਆ ਪੈਟਰੋਲ ਪੰਪ ਦੇ ਸਾਹਮਣੇ ਹਥਿਆਰਾਂ ਦੀ ਨੋਕ 'ਤੇ ਹਥਿਆਰਬੰਦ ਲੁਟੇਰਿਆਂ ਨੇ ਇਨੋਵਾ ਗੱਡੀ ਨੰਬਰ ਪੀ. ਬੀ. 05. ਏ. ਈ. (9109) ਦੇ ਚਾਲਕ ਗੁਰਮੀਤ ਸਿੰਘ ਨੂੰ ਡਰਾ ਧਮਕਾ ਦੇ ਗੱਡੀ ਖੋਹ ਕੇ ਦੋਸ਼ੀ ਮੌਕੇ 'ਤੇ ਫਰਾਰ ਹੋ ਗਏ ਸਨ।

PunjabKesari

ਇਸ ਮੁਕੱਦਮੇ 'ਚ ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਪਾਟਿਲ ਦੇ ਨਿਰਦੇਸ਼ਾਂ ਅਨੁਸਾਰ ਉਪਮੰਡਲ ਪੁਲਸ ਕਪਤਾਨ ਅਮਰਜੀਤ ਸਿੰੰਘ ਸਿੱਧੂ ਦੀ ਅਗਵਾਈ 'ਚ ਥਾਣਾ ਸਿਟੀ ਮੁਖੀ ਅਭਿਨਵ ਚੋਹਾਨ ਨੇ ਲੁੱਟ ਕਰਨ ਵਾਲੇ ਦੋਸ਼ੀਆਂ 'ਚ ਅਵਤਾਰ ਸਿੰਘ ਨਿਵਾਸੀ ਪਿੰਡ ਰੁਪਾਣਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਅਮਰਜੀਤ ਸਿੰਘ ਨਿਵਾਸੀ ਨੁਰਪੁਰ ਤੋਂ ਗੱਡੀ ਬਰਾਮਦ ਕੀਤੀ। ਦੋਸ਼ੀਆਂ ਨੇ ਪੁਲਸ ਰਿਮਾਂਡ ਦੌਰਾਨ ਖੁਲਾਸਾ ਕੀਤਾ ਕਿ ਬਰਾਮਦ ਕੀਤੀ ਗਈ ਗੱਡੀ ਜਲਾਲਾਬਾਦ ਦੇ ਗੰਨ ਪੁਆਇੰਟ ਤੋਂ ਖੋਹੀ ਸੀ।

ਦੋਸ਼ੀਆਂ ਨੇ ਦੱਸਿਆ ਕਿ ਵਾਰਦਾਤ ਸਮੇਂ ਇੱਕ ਪਿਸਤੋਲ 315 ਬੋਰ ਅਤੇ 4 ਜਿੰਦਾ ਰੌਂਦ ਅਤੇ ਇੱਕ ਖੋਲ ਚੱਲਿਆ ਹੋਇਆ ਬਰਾਮਦ ਕੀਤਾ ਗਿਆ ਹੈ। ਪੁਲਸ ਕਪਤਾਨ ਮੁਖਤਿਆਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ, ਜਿੰਨਾਂ 'ਤੇ ਰਾਜਸਥਾਨ ਦੇ ਸ੍ਰੀ ਗੰਗਾਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ 'ਚ ਮੁਕੱਦਮੇ ਦਰਜ ਹਨ। ਇਸ ਮੌਕੇ ਉਪਮੰਡਲ ਪੁਲਸ ਕਪਤਾਨ ਅਮਰਜੀਤ ਸਿੰਘ ਅਤੇ ਥਾਣਾ ਸਿਟੀ ਮੁਖੀ ਅਭਿਨਵ ਚੋਹਾਨ ਮੋਜੂਦ ਸਨ। 


Related News