ਲੁਟੇਰਿਆਂ ਨੇ ਖੋਹਿਆ ਔਰਤ ਦਾ ਪਰਸ

05/04/2018 3:20:27 AM

ਮੋਗਾ,   (ਆਜ਼ਾਦ)-  ਅੱਜ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੁਟੇਰਿਆਂ ਵੱਲੋਂ ਧੱਕੇ ਨਾਲ ਇਕ ਔਰਤ ਦਾ ਪਰਸ ਖੋਹ ਕੇ ਲੈ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ 'ਚ ਪੀੜਤ ਔਰਤ ਬਲਵਿੰਦਰ ਕੌਰ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਔਰਤ ਬਲਵਿੰਦਰ ਕੌਰ ਨਿਵਾਸੀ ਹਜ਼ਾਰਾ ਸਿੰਘ ਵਾਲੀ ਗਲੀ ਮੋਗਾ ਅੱਜ ਸ਼ਾਮ ਕਰੀਬ 5 ਵਜੇ ਆਪਣੀ ਬੇਟੀ ਨਾਲ ਕਿਸੇ ਕੰਮ ਦੇ ਸਬੰਧ 'ਚ ਪੈਦਲ ਬਾਜ਼ਾਰ ਜਾ ਰਹੀ ਸੀ। ਜਦੋਂ ਉਹ ਗਲੀ ਨੰਬਰ ਨਿਊ ਟਾਊਨ ਵਾਲੀ 'ਚ ਪੁੱਜੇ ਤਾਂ ਪਿੱਛੋਂ ਦੋ ਮੋਟਰਸਾਈਕਲ ਸਵਾਰ ਲੜਕੇ ਆਏ, ਜਿਨ੍ਹਾਂ ਨੇ ਜ਼ਬਰਦਸਤੀ ਉਸਦਾ ਪਰਸ ਖੋਹ ਲਿਆ, ਜਿਸ 'ਚ ਮੋਬਾਇਲ ਤੇ 12 ਹਜ਼ਾਰ ਰੁਪਏ ਨਕਦ ਸਨ। ਲੁਟੇਰੇ ਪਰਸ ਖੋਹਣ ਤੋਂ ਬਾਅਦ ਮਿੱਤਲ ਰੋਡ ਵੱਲ ਚਲੇ ਗਏ। ਪੀੜਤ ਔਰਤ ਨੇ ਕਿਹਾ ਕਿ ਮੈਂ ਰੌਲਾ ਪਾਇਆ ਪਰ ਲੁਟੇਰੇ ਭੱਜਣ 'ਚ ਸਫਲ ਹੋ ਗਏ। ਇਸ ਸਬੰਧ 'ਚ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਿਟੀ ਸਾਊਥ ਪੁਲਸ ਮਾਮਲੇ ਦੀ ਜਾਂਚ ਕਰਨ ਤੋਂ ਇਲਾਵਾ ਘਟਨਾ ਸਥਾਨ ਦੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਨੂੰ ਦੇਖ ਰਹੀ ਹੈ, ਤਾਂ ਕਿ ਲੁਟੇਰਿਆਂ ਦਾ ਸੁਰਾਗ ਮਿਲ ਸਕੇ।


Related News