ਫਲੈਟ ਦਾ ਸੌਦਾ ਕਰ ਕੇ 15 ਲੱਖ ਰੁਪਏ ਹੜੱਪੇ, ਔਰਤ ’ਤੇ ਪਰਚਾ

Sunday, May 12, 2024 - 11:38 AM (IST)

ਫਲੈਟ ਦਾ ਸੌਦਾ ਕਰ ਕੇ 15 ਲੱਖ ਰੁਪਏ ਹੜੱਪੇ, ਔਰਤ ’ਤੇ ਪਰਚਾ

ਲੁਧਿਆਣਾ (ਰਾਮ) : ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਫਲੈਟ ਦਾ ਸੌਦਾ ਕਰ ਕੇ 15 ਲੱਖ ਰੁਪਏ ਹੜੱਪਣ ਵਾਲੀ ਔਰਤ ’ਤੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਮੁਲਜ਼ਮ ਔਰਤ ਦੀ ਪਛਾਣ ਕੁਸੁਮ ਲਤਾ ਪਤਨੀ ਸੰਜੇ ਕੁਮਾਰ ਨਿਵਾਸੀ ਅਲਵਰ, ਰਾਜਸਥਾਨ ਵਜੋਂ ਹੋਈ ਹੈ।

ਸ਼ਿਕਾਇਤਕਰਤਾ ਰਾਕੇਸ਼ ਕੋਛੜ ਪੁੱਤਰ ਦਿਲਬਾਗ ਰਾਏ ਨਿਵਾਸੀ ਐੱਮ. ਆਈ. ਜੀ. ਫਲੈਟਸ, ਸੈਕਟਰ-32, ਚੰਡੀਗੜ੍ਹ ਰੋਡ ਨੇ ਪੁਲਸ ਨੂੰ 14 ਫਰਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਕੁਸੁਮ ਲਤਾ ਤੋਂ ਸੈਕਟਰ-32 ਦੇ ਫਲੈਟ ਨੰ.1438 ਦਾ ਸੌਦਾ 15 ਲੱਖ ਰੁਪਏ ’ਚ ਤੈਅ ਕੀਤਾ ਸੀ, ਇਸ ਮਾਮਲੇ ’ਚ ਮੁਲਜ਼ਮ ਔਰਤ ਨੇ ਉਸ ਤੋਂ 14 ਲੱਖ ਰੁਪਏ ਲੈ ਲਏ ਪਰ ਉਸ ਨੇ ਫਲੈਟ ਦੀ ਰਜਿਸਟਰੀ ਨਹੀਂ ਕਰਵਾਈ। ਕਈ ਵਾਰ ਕਹਿਣ ’ਤੇ ਉਸ ਨੇ ਨਾ ਤਾਂ ਪੈਸੇ ਮੋੜੇ ਅਤੇ ਨਾ ਹੀ ਰਜਿਸਟਰੀ ਕਰਵਾਈ। ਇਸ ’ਤੇ ਉਸ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਕੋਲ ਦਰਜ ਕਰਵਾਈ।
 


author

Babita

Content Editor

Related News