ਕਾਂਗਰਸ ਬੋਲੀ ਕੇਂਦਰ ਨੇ ਖੋਹਿਆ ਮਹਾਰਾਸ਼ਟਰ ਦਾ ਨਿਵੇਸ਼ ਅਤੇ ਰੋਜ਼ਗਾਰ

Wednesday, May 01, 2024 - 12:46 PM (IST)

ਕਾਂਗਰਸ ਬੋਲੀ ਕੇਂਦਰ ਨੇ ਖੋਹਿਆ ਮਹਾਰਾਸ਼ਟਰ ਦਾ ਨਿਵੇਸ਼ ਅਤੇ ਰੋਜ਼ਗਾਰ

ਨਵੀਂ ਦਿੱਲੀ- ਕਾਂਗਰਸ ਦਾ ਕਹਿਣਾ ਹੈ ਕਿ ਕੇਂਦਰ ਨੇ ਖੋਹਿਆ ਮਹਾਰਾਸ਼ਟਰ ਦਾ ਨਿਵੇਸ਼ ਤੇ ਰੋਜ਼ਗਾਰ, ਹੁਣ ਜਨਤਾ ਨਹੀਂ ਹੋਵੇਗੀ ਭਰਮ ਦਾ ਸ਼ਿਕਾਰ ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਮਹਾਰਾਸ਼ਟਰ ਦੀ ਜਨਤਾ ਪੀ. ਐੱਮ. ਮੋਦੀ ਦੇ ਭਰਮ ਦਾ ਸ਼ਿਕਾਰ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਸੋਲਾਪੁਰ, ਸਾਤਾਰਾ ਅਤੇ ਪੁਣੇ ਵਿਚ ਪ੍ਰਚਾਰ ਸਭਾਵਾਂ ਵਿਚ ਕਾਂਗਰਸ ਵਿਰੋਧੀ ਰਾਗ ਅਲਾਪਿਆ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਭਾਜਪਾ ਬੁਰੀ ਤਰ੍ਹਾਂ ਹਾਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਰਾਸ਼ਟਰ ਯਾਦ ਨਹੀਂ ਆਇਆ ਜਦੋਂ ਮਹਾਰਾਸ਼ਟਰ ਦੇ ਵੱਡੇ ਉਦਯੋਗ, ਨਿਵੇਸ਼ ਅਤੇ ਰੋਜ਼ਗਾਰ ਖੋਹ ਲਏ ਗਏ ਅਤੇ ਗੁਜਰਾਤ ਭੇਜੇ ਗਏ। ਪਿਆਜ਼ ’ਤੇ ਬਰਾਮਦ ਪਾਬੰਦੀ ਹਟਾਉਣ ਸਮੇਂ ਉਨ੍ਹਾਂ ਨੂੰ ਮਹਾਰਾਸ਼ਟਰ ਦੀ ਬਜਾਏ ਸਿਰਫ਼ ਗੁਜਰਾਤ ਦੀ ਯਾਦ ਆਈ। ਹੁਣ ਜਦੋਂ ਲੋਕ ਸਭਾ ਚੋਣਾਂ ਆਪਣੇ ਸਿਰ ’ਤੇ ਹਨ, ਮੋਦੀ ਨੂੰ ਮਹਾਰਾਸ਼ਟਰ ਦੀ ਯਾਦ ਆ ਰਹੀ ਹੈ। ਅਜਿਹੇ ਤਿੱਖੇ ਸਵਾਲ ਪੁੱਛਦੇ ਹੋਏ ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਾਨਾ ਪਟੋਲੇ ਨੇ ਚਿਤਾਵਨੀ ਦਿੱਤੀ ਕਿ ਮਹਾਰਾਸ਼ਟਰ ਦੇ ਲੋਕ ਮੋਦੀ ਦੇ ਭਰਮ ਦੇ ਸ਼ਿਕਾਰ ਨਹੀਂ ਹੋਵੇਗੀ।

ਬੇਹੱਦ ਗਲਤ ਤੇ ਹਾਸੋਹੀਣਾ ਬਿਆਨ ਦੇ ਰਹੇ ਹਨ ਪੀ. ਐੱਮ.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਨੂੰ ਲੈ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਨਰਿੰਦਰ ਮੋਦੀ ਝੂਠ ਬੋਲ ਰਹੇ ਹਨ। ਝੂਠ ਬੋਲਣ ਲਈ ਨਰਿੰਦਰ ਮੋਦੀ ਦਾ ਹੱਥ ਕੋਈ ਨਹੀਂ ਫੜ ਸਕਦਾ। ਮੋਦੀ ਦਾ ਇਹ ਦੋਸ਼ ਹੈ ਕਿ ਕਾਂਗਰਸ ਪਾਰਟੀ ਰਾਖਵੇਂਕਰਨ ਨੂੰ ਖਤਮ ਕਰ ਰਹੀ ਹੈ, ਬੇਹੱਦ ਗਲਤ ਅਤੇ ਹਾਸੋਹੀਣਾ ਹੈ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਕਾਂਗਰਸ ਨੇ ਲੋਕਤੰਤਰੀ ਪ੍ਰਣਾਲੀ ਅਤੇ ਸੰਵਿਧਾਨ ਰਾਹੀਂ ਕਾਂਗਰਸ ਨੇ ਆਮ ਗਰੀਬਾਂ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਵੀ ਹੱਕ ਤੇ ਅਧਿਕਾਰ ਦੇ ਨਾਲ ਰਾਖਵਾਂਕਰਨ ਦਿੱਤਾ।


author

Rakesh

Content Editor

Related News