ਸੰਦੇਸ਼ਖਾਲੀ ਮਾਮਲੇ ’ਚ ਵੱਡਾ ਯੂ-ਟਰਨ : ਔਰਤ ਨੇ ਵਾਪਸ ਲਿਆ TMC ਨੇਤਾਵਾਂ ’ਤੇ ਲਾਇਆ ਜਬਰ-ਜ਼ਿਨਾਹ ਦਾ ਕੇਸ

Friday, May 10, 2024 - 11:03 AM (IST)

ਸੰਦੇਸ਼ਖਾਲੀ ਮਾਮਲੇ ’ਚ ਵੱਡਾ ਯੂ-ਟਰਨ : ਔਰਤ ਨੇ ਵਾਪਸ ਲਿਆ TMC ਨੇਤਾਵਾਂ ’ਤੇ ਲਾਇਆ ਜਬਰ-ਜ਼ਿਨਾਹ ਦਾ ਕੇਸ

ਕੋਲਕਾਤਾ (ਏਜੰਸੀਆਂ)-ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਦੀਆਂ ਤਿੰਨ ਔਰਤਾਂ ’ਚੋਂ ਇਕ ਨੇ ਟੀ.ਐੱਮ.ਸੀ. ਨੇਤਾ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਵਾਪਸ ਲੈ ਲਿਆ ਹੈ। ਇਸ ਮਾਮਲੇ ਨੇ ਬੰਗਾਲ ਦੀ ਰਾਜਨੀਤੀ ’ਚ ਉਬਾਲ ਲਿਆ ਦਿੱਤਾ ਸੀ। ਉੱਤਰੀ 24 ਪਰਗਨਾ ਜ਼ਿਲੇ ਦੇ ਸ਼ਾਹਜਹਾਂ ਸ਼ੇਖ ’ਤੇ ਦੋਸ਼ ਸੀ ਕਿ ਉਸ ਨੇ ਕਈ ਔਰਤਾਂ ਦਾ ਸੈਕਸ ਸ਼ੋਸ਼ਣ ਕੀਤਾ ਹੈ ਅਤੇ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਵੀ ਕਬਜ਼ਾ ਕੀਤਾ ਹੈ। ਇਸ ਮਾਮਲੇ ’ਤੇ ਭਾਜਪਾ ਨੇ ਟੀ. ਐੱਮ. ਸੀ. ਨੂੰ ਜੰਮ ਕੇ ਘੇਰਿਆ ਸੀ। 

ਇੰਨਾ ਹੀ ਨਹੀਂ, ਲੋਕ ਸਭਾ ਚੋਣਾਂ ’ਚ ਵੀ ਇਹ ਮੁੱਦਾ ਬਣਿਆ ਹੋਇਆ ਹੈ। ਅਜਿਹੇ ’ਚ ਇਕ ਔਰਤ ਦਾ ਯੂ-ਟਰਨ ਲੈਣਾ ਹੈਰਾਨ ਕਰਨ ਵਾਲਾ ਹੈ। ਔਰਤ ਨੇ ਕਿਹਾ ਕਿ ਮੇਰੇ ਨਾਲ ਸੈਕਸ ਸ਼ੋਸ਼ਣ ਨਹੀਂ ਹੋਇਆ ਸੀ। ਰਿਪੋਰਟ ਮੁਤਾਬਕ ਔਰਤ ਨੇ ਕਿਹਾ ਕਿ ਮੇਰੇ ਕੋਲੋਂ ਭਾਜਪਾ ਦੇ ਲੋਕਾਂ ਨੇ ਸਾਦੇ ਕਾਗਜ਼ ’ਤੇ ਦਸਤਖਤ ਕਰਵਾਏ ਸਨ ਅਤੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਇੰਨਾ ਹੀ ਨਹੀਂ, ਸ਼ਿਕਾਇਤ ਵਾਪਸ ਲੈਣ ਵਾਲੀ ਔਰਤ ਨੇ ਸੰਦੇਸ਼ਖਾਲੀ ਥਾਣੇ ’ਚ ਇਕ ਕੇਸ ਵੀ ਦਰਜ ਕਰਵਾਇਆ ਹੈ। ਇਸ ਐੱਫ.ਆਈ.ਆਰ. ’ਚ ਉਸ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

DIsha

Content Editor

Related News