ਪੰਜਾਬ ''ਚ ਬੇਖੌਫ਼ ਲੁਟੇਰੇ, ਦਿਨ ਦਿਹਾੜੇ ਰਾਹ ਜਾਂਦੀ ਔਰਤ ਨਾਲ ਕੀਤੀ ਵਾਰਦਾਤ
Monday, Oct 13, 2025 - 12:43 PM (IST)

ਅਬੋਹਰ (ਸੁਨੀਲ) : ਸਥਾਨਕ ਸੁੰਦਰ ਨਗਰੀ ਵਿਚ ਮੋਟਰਸਾਈਕਲ ’ਤੇ ਸਵਾਰ ਇਕ ਲੁਟੇਰੇ ਨੇ ਪੈਦਲ ਜਾ ਰਹੀ ਇਕ ਔਰਤ ਤੋਂ ਸੋਨੇ ਦੀ ਵਾਲੀ ਖੋਹ ਲਈ ਅਤੇ ਫਰਾਰ ਹੋ ਗਿਆ। ਇਸ ਘਟਨਾ ਦੀ ਵੀਡੀਓ ਅੱਜ ਵਾਇਰਲ ਹੋ ਗਈ ਅਤੇ ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਵੀਡੀਓ ਵਾਇਰਲ ਹੋਣ 'ਤੇ ਲੋਕਾਂ ਵਿਚ ਪੁਲਸ ਪ੍ਰਸ਼ਾਸਨ ਵਿਰੁੱਧ ਗੁੱਸਾ ਫੈਲ ਗਿਆ। ਇਸ ਘਟਨਾ ਵਿਚ ਔਰਤ ਦਾ ਕੰਨ ਕੱਟਿਆ ਗਿਆ।
ਸੂਚਨਾ ਅਨੁਸਾਰ ਦੁਪਹਿਰ 1:35 ਵਜੇ ਸੁੰਦਰ ਨਗਰੀ ਗਲੀ ਨੰਬਰ 2 ਵਾਸੀ ਮਧੂ ਸ਼ਰਮਾ ਪਤਨੀ ਭਾਰਤ ਭੂਸ਼ਣ ਸ਼ਰਮਾ ਸੜਕ ’ਤੇ ਪੈਦਲ ਜਾ ਰਹੀ ਸੀ ਕਿ ਇਸੇ ਦੌਰਾਨ ਪਿੱਛੋਂ ਆਏ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਚੱਲਦੇ ਹੋਏ ਮੋਟਰਸਾਈਕਲ ਤੋਂ ਹੀ ਔਰਤ ਦੇ ਇਕ ਕੰਨ ਦੀ ਵਾਲੀ ਖੋਹ ਲਈ ਅਤੇ ਭੱਜ ਗਿਆ।
ਉਸ ਵੱਲੋਂ ਰੌਲਾਨ ਪਾਉਣ 'ਤੇ ਜਦੋਂ ਤੱਕ ਲੋਕ ਘਰਾਂ ਤੋਂ ਬਾਹਰ ਆਏ ਉਦੋਂ ਤੱਕ ਉਕਤ ਵਿਅਕਤੀ ਉਥੋਂ ਗਾਇਬ ਹੋ ਗਿਆ। ਔਰਤ ਨੇ ਦੱਸਿਆ ਕਿ ਇਕ ਵਾਲੀ ਦੀ ਕੀਮਤ ਲਗਭਗ 50,000 ਰੁਪਏ ਸੀ। ਉਸਨੇ ਆਪਣੇ ਪਰਿਵਾਰ ਰਾਹੀਂ ਪੁਲਸ ਨੂੰ ਸੂਚਿਤ ਕੀਤਾ। ਪਰਿਵਾਰ ਨੇ ਦੱਸਿਆ ਕਿ ਸਾਰੀ ਘਟਨਾ ਗਲੀ ਵਿਚ ਇਕ ਘਰ ਦੇ ਬਾਹਰ ਕੈਮਰੇ ਵਿਚ ਕੈਦ ਹੋ ਗਈ ਸੀ, ਨਹੀਂ ਤਾਂ ਉਨ੍ਹਾਂ ਨੂੰ ਘਟਨਾ ਨੂੰ ਸਾਬਤ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ। ਉਨ੍ਹਾਂ ਨੇ ਅਜਿਹੇ ਲੁਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।