ਫਿਰੋਜ਼ਪੁਰ ਮੰਡਲ ਦੇ ਪਾਰਸਲ ਦਫ਼ਤਰਾਂ ’ਚ 90 ਫ਼ੀਸਦੀ ਲੈਣ-ਦੇਣ ਆਨਲਾਈਨ

Tuesday, Mar 17, 2026 - 05:11 PM (IST)

ਫਿਰੋਜ਼ਪੁਰ ਮੰਡਲ ਦੇ ਪਾਰਸਲ ਦਫ਼ਤਰਾਂ ’ਚ 90 ਫ਼ੀਸਦੀ ਲੈਣ-ਦੇਣ ਆਨਲਾਈਨ

ਅੰਮ੍ਰਿਤਸਰ(ਜਸ਼ਨ)- ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਅਧੀਨ ਸਾਰੇ ਰੇਲਵੇ ਸਟੇਸ਼ਨਾਂ ਦੇ ਪਾਰਸਲ ਦਫ਼ਤਰਾਂ ਵਿਚ ਲੈਣ-ਦੇਣ ਦੀ ਪ੍ਰਕਿਰਿਆ ਨੂੰ ਆਸਾਨ, ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਡਿਜ਼ੀਟਲ ਭੁਗਤਾਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਡਿਜ਼ੀਟਲ ਭੁਗਤਾਨ ਪ੍ਰਣਾਲੀ ਅਪਣਾਉਣ ਨਾਲ ਵਪਾਰੀਆਂ ਵੱਲੋਂ ਕੀਤੇ ਗਏ ਅਸਲੀ ਲੈਣ-ਦੇਣ ਅਨੁਸਾਰ ਹੀ ਭੁਗਤਾਨ ਯਕੀਨੀ ਬਣਦਾ ਹੈ। ਜੇਕਰ ਕਿਸੇ ਤਕਨੀਕੀ ਸਮੱਸਿਆ ਕਾਰਨ ਡਿਜ਼ੀਟਲ ਭੁਗਤਾਨ ਨਹੀਂ ਹੋ ਸਕਦਾ, ਤਾਂ ਅਜਿਹੀ ਸਥਿਤੀ ਵਿਚ ਨਕਦ ਭੁਗਤਾਨ ਵੀ ਸਵੀਕਾਰ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਤੇਜ਼ ਤੁਫ਼ਾਨ, 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ

ਇਹ ਜਾਣਕਾਰੀ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਮੰਡਲ ਵਪਾਰ ਪ੍ਰਬੰਧਕ (ਫ੍ਰੇਟ) ਮਨੁ ਗਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਮੰਡਲ ਦਾ ਉਦੇਸ਼ ਹੈ ਕਿ ਵੱਧ ਤੋਂ ਵੱਧ ਲੋਕ ਡਿਜ਼ੀਟਲ ਭੁਗਤਾਨ ਪ੍ਰਣਾਲੀ ਨੂੰ ਅਪਣਾਉਣ, ਤਾਂ ਜੋ ਪ੍ਰਣਾਲੀ ਹੋਰ ਸੁਰੱਖਿਅਤ ਅਤੇ ਸੁਚਾਰੂ ਬਣ ਸਕੇ। ਇਹ ਪ੍ਰਣਾਲੀ ਪੂਰੇ ਫਿਰੋਜ਼ਪੁਰ ਮੰਡਲ ਦੇ ਸਾਰੇ ਸਟੇਸ਼ਨਾਂ ’ਤੇ ਲਾਗੂ ਹੈ। ਮੰਡਲ ਦੇ ਪਾਰਸਲ ਦਫ਼ਤਰਾਂ ਵਿਚ ਲੱਗਭਗ 90 ਫ਼ੀਸਦੀ ਭੁਗਤਾਨ ਡਿਜ਼ੀਟਲ ਮਾਧਿਅਮਾਂ ਰਾਹੀਂ ਕੀਤੇ ਜਾ ਰਹੇ ਹਨ। ਜਦਕਿ ਬਾਕੀ ਕਰੀਬ 10 ਫ਼ੀਸਦੀ ਵਪਾਰੀਆਂ ਨੂੰ ਵੀ ਹੌਲੀ-ਹੌਲੀ ਡਿਜ਼ੀਟਲ ਪ੍ਰਣਾਲੀ ਅਪਣਾਉਣ ਲਈ ਜਾਗਰੂਕ ਅਤੇ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵਪਾਰੀਆਂ ਨੂੰ ਹੁਕਮ ਅਨੁਸਾਰ ਪਾਰਦਰਸ਼ਤਾ ਬਣਾਏ ਰੱਖਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ AI ਵੀਡੀਓ ਰਾਹੀਂ ਬੇਅਦਬੀ: ਕੰਕਾਲ ਨੂੰ ਪੱਗ ਬੰਨ੍ਹ ਤੇ ਜੁੱਤੀਆਂ ਸਮੇਤ ਪਰਿਕਰਮਾ 'ਚ ਦਿਖਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News