ਨਕਾਬਪੋਸ਼ ਲੁਟੇਰੇ ਪਿਸਤੌਲ ਦੇ ਜ਼ੌਰ ’ਤੇ ਵਿਅਕਤੀ ਤੋਂ 2 ਲੱਖ ਰੁਪਏ ਤੇ ਮੋਟਰਸਾਈਕਲ ਲੈ ਕੇ ਹੋਏ ਰਫ਼ੂਚੱਕਰ

06/05/2021 11:27:56 AM

ਹਰਚੋਵਾਲ/ਗੁਰਦਾਸਪੁਰ (ਸਰਬਜੀਤ) - ਹਰਚੋਵਾਲ ਵਿਖੇ ਨਕਾਬਪੋਸ਼ 4 ਲੁਟੇਰਿਆਂ ਵੱਲੋਂ ਇੱਕ ਵਿਅਕਤੀ ਤੋਂ 2 ਲੱਖ ਰੁਪਏ ਅਤੇ ਨਾਲ ਹੀ ਮੋਟਰਸਾਈਕਲ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਵਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਨੰਗਲ ਝੌਰ ਪੰਜਾਬ ਐਂਡ ਸਿੰਧ ਬੈਂਕ ਤੋਂ ਆਪਣੇ ਪੈਸੇ ਕੱਢਵਾ ਕੇ ਵਾਪਸ ਆਪਣੇ ਪਿੰਡ ਵੱਲ ਆ ਰਿਹਾ ਸੀ। ਰਾਸਤੇ ’ਚ ਉਸ ਦੇ ਪਿੱਛੇ ਚਾਰ ਨੌਜਵਾਨ, ਜਿਨ੍ਹਾਂ ਨੇ ਆਪਣੇ ਆਪ ਨੂੰ ਕੱਪੜੇ ਨਾਲ ਢੱਕਿਆ ਹੋਇਆ ਸੀ, ਉਸ ਦਾ ਪਿੱਛਾ ਕਰਦੇ ਆ ਰਹੇ ਸਨ।

ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਢਪੱਈ ਦੇ ਨਜ਼ਦੀਕ ਪਹੁੰਚਿਆ ਤਾਂ ਇਨ੍ਹਾਂ ਲੁਟੇਰਿਆ ਨੇ ਰਾਵਲ ਸਿੰਘ ਨੂੰ ਰੁੱਕਣ ਦਾ ਇਸ਼ਾਰਾ ਕੀਤਾ। ਜਦ ਰਾਵਲ ਉਕਤ ਥਾਂ ’ਤੇ ਰੁੱਕ ਗਿਆ ਤਾਂ ਲੁਟੇਰੇ ਪਿਸਤੌਲ ਦੇ ਜ਼ੌਰ ’ਤੇ 2 ਲੱਖ ਰੁਪਏ ਅਤੇ ਉਸ ਦਾ ਮੋਟਰਸਾਈਕਲ ਖੋਹ ਕੇ ਲੈ ਗਏ। ਲੁਟੇਰਿਆਂ ਨੇ ਜਾਂਦੇ ਸਮੇਂ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਣਗੇ। ਇਸ ਘਟਨਾ ਸਬੰਧੀ ਉਸ ਨੇ ਪੁਲਸ ਚੌਕੀ ਹਰਚੋਵਾਲ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ।

ਕੀ ਕਹਿਣਾ ਏ.ਐੱਸ.ਆਈ ਚੌਂਕੀ ਇੰਚਾਰਜ ਦਾ : 
ਇਸ ਘਟਨਾ ਦੇ ਸਬੰਧ ’ਚ ਚੌਂਕੀ ਇੰਚਾਰਜ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਰਾਵਣ ਸਿੰਘ ਆਪਣੇ ਘਰ ਦੇ ਘਰੇਲੂ ਕੰਮ ਵਾਸਤੇ ਪੈਸੇ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਲੁਟੇਰੇ ਇਸ ਪਾਸੋਂ ਦੋ ਲੱਖ ਰੁਪਏ ਅਤੇ ਨਾਲ ਹੀ ਮੋਟਰਸਾਈਕਲ ਲੈ ਗਏ। ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।


rajwinder kaur

Content Editor

Related News