ਸੈਰ ਕਰ ਰਹੇ ਕਾਂਗਰਸੀ ਵਰਕਰ ਹੱਥੋਂ ਲੁਟੇਰਾ ਖੋਹ ਕੇ ਲੈ ਗਿਆ ਮੋਬਾਈਲ, ਸੀਸੀਟੀਵੀ ''ਚ ਹੋਇਆ ਕੈਦ

Saturday, May 24, 2025 - 08:09 AM (IST)

ਸੈਰ ਕਰ ਰਹੇ ਕਾਂਗਰਸੀ ਵਰਕਰ ਹੱਥੋਂ ਲੁਟੇਰਾ ਖੋਹ ਕੇ ਲੈ ਗਿਆ ਮੋਬਾਈਲ, ਸੀਸੀਟੀਵੀ ''ਚ ਹੋਇਆ ਕੈਦ

ਲੁਧਿਆਣਾ (ਰਾਜ) : ਫੀਲਡਗੰਜ ਇਲਾਕੇ ’ਚ ਸੈਰ ਕਰ ਰਹੇ ਕਾਂਗਰਸੀ ਵਰਕਰ ਦੇ ਹੱਥੋਂ ਇੱਕ ਮੋਟਰਸਾਈਕਲ ਸਵਾਰ ਲੁਟੇਰਾ ਮੋਬਾਈਲ ਖੋਹ ਕੇ ਲੈ ਗਿਆ। ਕਾਂਗਰਸੀ ਵਰਕਰ ਉਸ ਦੇ ਪਿੱਛੇ ਭੱਜਿਆ ਪਰ ਮੁਲਜ਼ਮ ਫਰਾਰ ਹੋ ਗਿਆ। ਮੌਕੇ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਬਰਾਮਦ ਹੋਈ ਹੈ, ਜਿਸ ’ਚ ਮੁਲਜ਼ਮ ਨਜ਼ਰ ਆ ਰਿਹਾ ਹੈ। ਇਸ ਸਬੰਧ ’ਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਹੋਈ ਲੁੱਟ, ਸੋਨਾ-ਚਾਂਦੀ ਤੇ ਨਕਦੀ ਲੈ ਗਏ ਲੁਟੇਰੇ

ਜਾਣਕਾਰੀ ਦਿੰਦੇ ਹੋਏ ਕਾਂਗਰਸੀ ਵਰਕਰ ਲੱਕੀ ਕਪੂਰ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦਾ ਵਰਕਰ ਹੈ। ਉਹ ਹਰ ਰੋਜ਼ ਸਵੇਰੇ ਫੀਲਡਗੰਜ ਇਲਾਕੇ ’ਚ ਸੈਰ ਕਰਦਾ ਹੈ। ਸ਼ੁੱਕਰਵਾਰ ਵੀ ਸਵੇਰੇ ਸੈਰ ਕਰ ਰਿਹਾ ਸੀ, ਜਦੋਂ ਉਹ ਸ਼ਾਹਪੁਰ ਰੋਡ ਪੁੱਜਿਆ ਤਾਂ ਅਚਾਨਕ ਪਿੱਛਿਓਂ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਝਪੱਟਾ ਮਾਰ ਕੇ ਉਸ ਦਾ ਮੋਬਾਈਲ ਖੋਹ ਕੇ ਲੈ ਲਿਆ। ਉਸ ਨੂੰ ਫੜਨ ਲਈ ਪਿੱਛੇ ਵੀ ਭੱਜਿਆ ਪਰ ਉਹ ਮੋਟਰਸਾਈਕਲ ਤੇਜ਼ ਭਜਾ ਕੇ ਨਿਕਲ ਗਿਆ। ਲੱਕੀ ਕਪੂਰ ਦਾ ਕਹਿਣਾ ਹੈ ਕਿ ਜਿਥੇ ਉਸ ਦੇ ਨਾਲ ਵਾਰਦਾਤ ਹੋਈ, ਉਥੋਂ ਦੀ ਵਿਧਾਇਕ ਦਾ ਘਰ ਕੁਝ ਹੀ ਦੂਰੀ ’ਤੇ ਸੀ | ਇਸ ਦੇ ਬਾਵਜੂਦ ਵੀ ਮੁਲਜ਼ਮ ਫਰਾਰ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News