ਪੰਜਾਬ ਦੀ ਸਿੰਚਾਈ ਪ੍ਰਣਾਲੀ ਲਈ ਕੇਂਦਰ ਨੇ ਦਿੱਤੇ 747 ਕਰੋੜ ਰੁਪਏ, Credit ਚੋਰੀ ਕਰ ਰਹੇ ਭਗਵੰਤ ਮਾਨ: ਬਿੱਟੂ

Wednesday, Mar 18, 2026 - 07:09 PM (IST)

ਪੰਜਾਬ ਦੀ ਸਿੰਚਾਈ ਪ੍ਰਣਾਲੀ ਲਈ ਕੇਂਦਰ ਨੇ ਦਿੱਤੇ 747 ਕਰੋੜ ਰੁਪਏ, Credit ਚੋਰੀ ਕਰ ਰਹੇ ਭਗਵੰਤ ਮਾਨ: ਬਿੱਟੂ

ਚੰਡੀਗੜ੍ਹ (ਵੈੱਬ ਡੈਸਕ): ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਦਾਅਵਾ ਕਰਦਿਆਂ ਆਖਿਆ ਹੈ ਕਿ ਪੰਜਾਬ ਦੀ ਸਿੰਚਾਈ ਪ੍ਰਣਾਲੀ ਨੂੰ ਮਜਬੂਤ ਕਰਨ ਲਈ 747.55 ਕਰੋੜ ਰੁਪਏ ਕੇਂਦਰ ਸਰਕਾਰ ਨੇ ਦਿੱਤੇ ਸਨ, ਪਰ ਭਗਵੰਤ ਸਿੰਘ ਮਾਨ ਕ੍ਰੈਡਿਟ ਚੋਰੀ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਰਾਸ਼ੀ ਜਾਰੀ ਕਰਨ ਲਈ ਧੰਨਵਾਦ ਵੀ ਕੀਤਾ ਹੈ।

ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਪੰਜਾਬ ਦੀਆਂ ਨਹਿਰਾਂ ਲਈ ਆਏ ₹747.55 ਕਰੋੜ ਨਾ ਭਗਵੰਤ ਮਾਨ ਦੀ ਜੇਬ ਵਿਚੋਂ ਆਏ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਖ਼ਜ਼ਾਨੇ ਵਿਚੋਂ ਆਏ, ਇਹ ਲੋਕਾਂ ਦਾ ਪੈਸਾ ਹੈ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ। ਕੇਂਦਰੀ ਰਾਜ ਮੰਤਰੀ ਨੇ ਅੱਗੇ ਕਿਹਾ ਕਿ PMKSY ਹੇਠ ਮੋਦੀ ਸਰਕਾਰ ਨੇ ਸਿਰਹਿੰਦ ਫੀਡਰ, ਰਾਜਸਥਾਨ ਫੀਡਰ ਦੀ ਰੀਲਾਈਨਿੰਗ ਅਤੇ ਪਟਿਆਲਾ ਫੀਡਰ ਤੇ ਕੋਟਲਾ ਬ੍ਰਾਂਚ ਦੀ ਮੁੜ ਮੁਰੰਮਤ ਲਈ ਇਹ ਵੱਡਾ ਬਜਟ ਦਿੱਤਾ, ਜਿਸ ਨਾਲ ਪਾਣੀ ਦੀ ਬਰਬਾਦੀ ਘੱਟ ਹੋਈ, ਰਿਸਾਅ ਘੱਟ ਹੋਇਆ, ਨਹਿਰ ਟੁੱਟਣ ਦਾ ਖਤਰਾ ਘੱਟ ਹੋਇਆ, ਤੇ ਪਾਣੀ ਪੰਜਾਬ ਦੇ ਦੂਰ-ਦਰਾਜ ਪਿੰਡਾਂ ਅਤੇ ਆਖ਼ਰੀ ਕਿਸਾਨ ਤੱਕ ਪਹੁੰਚਣਾ ਸ਼ੁਰੂ ਹੋ ਗਿਆ। 

ਭਾਜਪਾ ਆਗੂ ਨੇ ਆਖਿਆ ਕਿ ਹੁਣ ਭਗਵੰਤ ਮਾਨ ਕੇਂਦਰ ਸਰਕਾਰ ਦੇ ਕੀਤੇ ਉਪਰਾਲਿਆਂ ’ਤੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ "ਮਾਨ ਸਾਹਿਬ, ਪੰਜਾਬ ਨੂੰ ਹੋਰ ਬੇਵਕੂਫ਼ ਨਾ ਬਣਾਓ। ਘੱਟੋ-ਘੱਟ ਇਕ ਵਾਰ ਤਾਂ ਹਿੰਮਤ ਕਰਕੇ ਸੱਚ ਦੱਸੋ— “ਪੰਜਾਬ ਦੀ ਸਿੰਚਾਈ ਮਜ਼ਬੂਤ ਹੋਈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ₹747.55 ਕਰੋੜ ਦਿੱਤੇ।” ਬਿੱਟੂ ਨੇ ਅੱਗੇ ਆਖਿਆ ਕਿ ਪੈਸਾ ਕੇਂਦਰ ਸਰਕਾਰ ਨੇ ਦਿੱਤਾ, ਨਹਿਰਾਂ ਪੰਜਾਬ ਦੀਆਂ, ਫ਼ਾਇਦਾ ਕਿਸਾਨਾਂ ਦਾ ਹੋਇਆ ਤੇ ਕਰੈਡਿਟ ਚੋਰੀ ਭਗਵੰਤ ਮਾਨ ਕਰ ਰਿਹਾ ਹੈ। 

ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਅਸੀਂ ਆਪਣੇ ਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪੰਜਾਬ ਦੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ₹747.55 ਕਰੋੜ ਦਿੱਤੇ। ਪੰਜਾਬ ਦੀਆਂ ਨਹਿਰਾਂ ਲਈ ਆਏ ₹747.55 ਕਰੋੜ ਨਾ ਭਗਵੰਤ ਮਾਨ ਦੀ ਜੇਬ ਵਿਚੋਂ ਆਏ, ਨਾ AAP ਪਾਰਟੀ ਦੇ ਖ਼ਜ਼ਾਨੇ ਵਿਚੋਂ ਆਏ, ਇਹ ਲੋਕਾਂ ਦਾ ਪੈਸਾ ਹੈ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ। PMKSY ਹੇਠ ਮੋਦੀ ਸਰਕਾਰ ਨੇ ਸਿਰਹਿੰਦ ਫੀਡਰ, ਰਾਜਸਥਾਨ ਫੀਡਰ ਦੀ ਰੀਲਾਈਨਿੰਗ ਅਤੇ ਪਟਿਆਲਾ ਫੀਡਰ ਤੇ ਕੋਟਲਾ ਬ੍ਰਾਂਚ ਦੀ ਮੁੜ ਮੁਰੰਮਤ ਲਈ ਇਹ ਵੱਡਾ ਬਜਟ ਦਿੱਤਾ। ਇਸ ਦਾ ਨਤੀਜਾ ਕੀ ਹੋਇਆ?  ਪਾਣੀ ਦੀ ਬਰਬਾਦੀ ਘੱਟ ਹੋਈ, ਰਿਸਾਅ ਘੱਟ ਹੋਇਆ, ਨਹਿਰ ਟੁੱਟਣ ਦਾ ਖਤਰਾ ਘੱਟ ਹੋਇਆ, ਤੇ ਪਾਣੀ ਪੰਜਾਬ ਦੇ ਦੂਰ-ਦਰਾਜ ਪਿੰਡਾਂ ਅਤੇ ਆਖ਼ਰੀ ਕਿਸਾਨ ਤੱਕ ਪਹੁੰਚਣਾ ਸ਼ੁਰੂ ਹੋ ਗਿਆ। ਹੁਣ ਭਗਵੰਤ ਮਾਨ ਕੇਂਦਰ ਸਰਕਾਰ ਦੇ ਕੀਤੇ ਉਪਰਾਲਿਆਂ ’ਤੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦਾ ਹੈ! ਮਾਨ ਸਾਹਿਬ, ਪੰਜਾਬ ਨੂੰ ਹੋਰ ਬੇਵਕੂਫ਼ ਨਾ ਬਣਾਓ। ਘੱਟੋ-ਘੱਟ ਇਕ ਵਾਰ ਤਾਂ ਹਿੰਮਤ ਕਰਕੇ ਸੱਚ ਦੱਸੋ— “ਪੰਜਾਬ ਦੀ ਸਿੰਚਾਈ ਮਜ਼ਬੂਤ ਹੋਈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ₹747.55 ਕਰੋੜ ਦਿੱਤੇ।” ਪੈਸਾ ਕੇਂਦਰ ਸਰਕਾਰ ਨੇ ਦਿੱਤਾ, ਨਹਿਰਾਂ ਪੰਜਾਬ ਦੀਆਂ, ਫ਼ਾਇਦਾ ਕਿਸਾਨਾਂ ਦਾ — ਤੇ ਕਰੈਡਿਟ ਚੋਰੀ ਭਗਵੰਤ ਮਾਨ ਦੀ!”


author

Anmol Tagra

Content Editor

Related News