ਰੋਡਵੇਜ਼ ਡਰਾਈਵਰ ਦੀ ਪਤਨੀ ਨੂੰ ਨੌਕਰੀ ਦਿਵਾਉਣ ਦਾ ਲਾਇਆ ਲਾਰਾ, 80 ਹਜ਼ਾਰ ਲੈ ਕੇ ਫੜਾ ''ਤਾ ਜਾਅਲੀ ਲੈਟਰ

Sunday, Dec 01, 2024 - 07:41 AM (IST)

ਰੋਡਵੇਜ਼ ਡਰਾਈਵਰ ਦੀ ਪਤਨੀ ਨੂੰ ਨੌਕਰੀ ਦਿਵਾਉਣ ਦਾ ਲਾਇਆ ਲਾਰਾ, 80 ਹਜ਼ਾਰ ਲੈ ਕੇ ਫੜਾ ''ਤਾ ਜਾਅਲੀ ਲੈਟਰ

ਮੁੱਲਾਂਪੁਰ ਦਾਖਾ (ਕਾਲੀਆ) : ਪੰਜਾਬ ਰੋਡਵੇਜ਼ ਦੇ ਇਕ ਡਰਾਈਵਰ ਨੂੰ ਉਸ ਨਾਲ ਰੋਜ਼ਾਨਾ ਸਫਰ ਕਰਦੀ ਲੜਕੀ ਨੇ ਆਪਣੇ ਝਾਂਸੇ ਵਿਚ ਫਸਾ ਕੇ ਉਸ ਦੀ ਪਤਨੀ ਨੂੰ ਰੇਲਵੇ ਵਿਚ ਨੌਕਰੀ ਲਗਵਾਉਣ ਦਾ ਵਿਸ਼ਵਾਸ ਦਿਵਾ ਕੇ 80,000 ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਲਖਨਾ ਤਪਾ ਜ਼ਿਲ੍ਹਾ ਤਰਨਤਾਰਨ, ਜੋ ਕਿ ਰੋਡਵੇਜ਼ ਚੰਡੀਗੜ੍ਹ ਦੀ ਬੱਸ ਦਾ ਡਰਾਈਵਰ ਹੈ। ਉਸ ਦੀ ਬੱਸ ਵਿਚ ਇਕ ਲੜਕੀ ਅੰਮ੍ਰਿਤਪਾਲ ਕੌਰ ਪੁੱਤਰੀ ਭਰਪੂਰ ਸਿੰਘ ਵਾਸੀ ਪਿੰਡ ਦਾਖਾ ਮੁੱਲਾਂਪੁਰ ਤੋਂ ਲੁਧਿਆਣਾ ਤੱਕ ਦਾ ਸਫਰ ਕਰਦੀ ਸੀ। ਉਸ ਨੇ ਡਰਾਈਵਰ ਸੁਖਦੇਵ ਸਿੰਘ ਨੂੰ ਕਿਹਾ ਸੀ ਕਿ ਮੈਂ ਰੇਲਵੇ ਵਿਚ ਨੌਕਰੀ ਕਰਦੀ ਹਾਂ ਅਤੇ ਹੁਣ ਮੈਂ ਆਈਲਟਸ ਵੀ ਕਰ ਰਹੀ ਹਾਂ ਅਤੇ ਮੈਂ ਜਲਦੀ ਹੀ ਵਿਦੇਸ਼ ਚਲੇ ਜਾਣਾ ਹੈ। ਆਪਣੀ ਨੌਕਰੀ ਕਿਸੇ ਹੋਰ ਨੂੰ ਦੇ ਕੇ ਜਾਣੀ ਹੈ ਜੇ ਕੋਈ ਚਾਹਵਾਨ ਹੋਵੇ ਤਾਂ ਦੱਸੀਓ।

ਡਰਾਈਵਰ ਸੁਖਦੇਵ ਸਿੰਘ ਲੜਕੀ ਦੇ ਝਾਂਸੇ ਵਿਚ ਆ ਗਿਆ ਅਤੇ ਉਸਨੇ ਕਿਹਾ ਕਿ ਮੇਰੀ ਪਤਨੀ ਨੂੰ ਹੀ ਰੇਲਵੇ ਵਿਚ ਆਪਣੀ ਜਗ੍ਹਾ ਨੌਕਰੀ ਲਗਵਾ ਦਿਓ ਤਾਂ ਨੌਕਰੀ ਲਗਵਾਉਣ ਲਈ ਲੜਕੀ ਨੇ ਪੈਸਿਆਂ ਦੀ ਮੰਗ ਕੀਤੀ। ਡਰਾਈਵਰ ਨੇ ਆਪਣੀ ਪਤਨੀ ਵੀਰਪਾਲ ਕੌਰ ਨੂੰ ਰੇਲਵੇ ਵਿਚ ਨੌਕਰੀ ਲਗਵਾਉਣ ਦੇ ਇਵਜ਼ ਵਿਚ ਉਸਨੇ ਅਗਸਤ ਮਹੀਨੇ ਵਿਚ ਲੜਕੀ ਅੰਮ੍ਰਿਤਪਾਲ ਕੌਰ ਨੂੰ 80,000 ਰੁਪਏ ਨਕਦ ਅਤੇ ਕੁਝ ਆਨਲਾਈਨ ਪੇਮੈਂਟ ਕਰ ਦਿੱਤੀ।

ਇਹ ਵੀ ਪੜ੍ਹੋ : Mahakumbh Mela 2025: ਹਰ 12 ਸਾਲਾਂ ਬਾਅਦ ਹੀ ਕਿਉਂ ਆਉਂਦਾ ਹੈ ਕੁੰਭ ਮੇਲਾ? ਜਾਣੋ ਧਾਰਮਿਕ ਮਹੱਤਵ

ਤੇਜ਼-ਤਰਾਰ ਅੰਮ੍ਰਿਤਪਾਲ ਕੌਰ ਨੇ ਡਰਾਈਵਰ ਸੁਖਦੇਵ ਸਿੰਘ ਨੂੰ ਇਕ ਜੁਆਇਨਿੰਗ ਲੈਟਰ ਉਸ ਦੀ ਪਤਨੀ ਵੀਰਪਾਲ ਕੌਰ ਦੇ ਨਾਂ ਦਾ ਬਣਾ ਕੇ ਦਿੱਤਾ ਅਤੇ ਡਰਾਈਵਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸਦੀ ਪਤਨੀ ਡਿਊਟੀ ਜੁਆਇੰਨ ਕਰਨ ਗਈ ਤਾਂ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਕਿਉਂਕਿ ਜੁਆਇਨਿੰਗ ਲੈਟਰ ਹੀ ਜਾਅਲੀ ਨਿਕਲਿਆ।

ਡਰਾਈਵਰ ਸੁਖਦੇਵ ਸਿੰਘ ਨੇ ਇਨਸਾਫ ਲਈ ਐੱਸ. ਐੱਸ. ਪੀ. ਜ਼ਿਲ੍ਹਾ ਦਿਹਾਤੀ ਕੋਲ ਗੁਹਾਰ ਲਗਾਈ ਜਿਸ ਦੀ ਪੜਤਾਲ ਉਪ ਪੁਲਸ ਕਪਤਾਨ ਨੇ ਕੀਤੀ ਅਤੇ ਐੱਸ. ਐੱਸ. ਪੀ. ਦੇ ਆਦੇਸ਼ਾਂ ’ਤੇ ਅੰਮ੍ਰਿਤਪਾਲ ਕੌਰ ਪੁੱਤਰੀ ਭਰਪੂਰ ਸਿੰਘ ਵਾਸੀ ਪਿੰਡ ਦਾਖਾ ਵਿਰੁੱਧ ਧੋਖਾਧੜੀ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Sandeep Kumar

Content Editor

Related News