ਲੜਕੀ ਦੇ ਸਿਰ ਉਪਰੋਂ ਲੰਘਿਆ ਟਿੱਪਰ, ਮੌਕੇ ''ਤੇ ਹੋਈ ਮੌਤ

Sunday, May 09, 2021 - 05:53 PM (IST)

ਲੜਕੀ ਦੇ ਸਿਰ ਉਪਰੋਂ ਲੰਘਿਆ ਟਿੱਪਰ, ਮੌਕੇ ''ਤੇ ਹੋਈ ਮੌਤ

ਔੜ (ਛਿੰਜੀ ਲੜੋਆ)- ਬਲਾਕ ਦੇ ਪਿੰਡ ਚੱਕਦਾਨਾ ਦੀ ਇਕ ਨੌਜਵਾਨ ਲੜਕੀ ਦੇ ਸਿਰ ਉੱਪਰੋਂ ਟਿੱਪਰ ਲੰਘਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਗੁਰਬਖ਼ਸ਼ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਬਲਜੀਤ ਕੌਰ ਜੋ ਸਵੇਰੇ ਆਪਣੇ ਤਾਏ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੁਧਿਆਣਾ ਵਿਖੇ ਕਿਸੇ ਰਿਸ਼ਤੇਦਾਰੀ ’ਚ ਜਾ ਰਹੇ ਸੀ। ਜਦੋਂ ਉਹ ਲਾਢੂਵਾਲ ਪੁਲ ’ਤੇ ਪੁਜੇ ਤਾਂ ਪਿੱਛੋਂ ਇਕ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਬਲਜੀਤ ਕੌਰ ਟਿੱਪਰ ਵੱਲ ਨੂੰ ਡਿੱਗ ਪਈ। ਇਸ ਦੌਰਾਨ ਉਸ ਦਾ ਸਿਰ ਟਿੱਪਰ ਦੇ ਟਾਇਰਾਂ ਹੇਠ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਤਾਇਆ ਦੂਜੇ ਪਾਸੇ ਡਿੱਗ ਪਿਆ ਅਤੇ ਉਹ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ:  'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਥਾਣਾ ਲਾਢੂਵਾਲ ਦੇ ਐੱਸ. ਐੱਚ. ਓ. ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤਦ ਤੱਕ ਟਿੱਪਰ ਚਾਲਕ ਫਰਾਰ ਹੋ ਚੁੱਕਾ ਸੀ। ਪੁਲਸ ਵੱਲੋਂ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਜਾਰੀ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਸ਼ਿਕਾਰ ਹੋਏ 20 ਦਿਨਾਂ ਦੇ ਬੱਚੇ ਨੂੰ ਇੰਝ ਮਿਲੀ ਨਵੀਂ ਜ਼ਿੰਦਗੀ


author

shivani attri

Content Editor

Related News