ਸੜਕ ਹਾਦਸੇ ''ਚ ਇਕੋ ਪਰਿਵਾਰ ਦੇ ਚਾਰ ਜੀਅ ਜ਼ਖਮੀ

Monday, Jun 11, 2018 - 12:12 PM (IST)

ਸੜਕ ਹਾਦਸੇ ''ਚ ਇਕੋ ਪਰਿਵਾਰ ਦੇ ਚਾਰ ਜੀਅ ਜ਼ਖਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਢੋਲਵਾਹਾ ਰੋਡ 'ਤੇ ਪਿੰਡ ਝਾਂਵਾ ਅੱਡੇ ਦੇ ਮੋੜ ਨਜ਼ਦੀਕ ਬੀਤੀ ਸ਼ਾਮ ਵਾਪਰੇ ਸੜਕ ਹਾਦਸੇ 'ਚ ਬੋਦਲ ਕੋਟਲੀ ਨਿਵਾਸੀ ਇਕ ਪਰਿਵਾਰ ਦੇ ਚਾਰ ਜੀਅ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ | ਇਹ ਹਾਦਸਾ 7.15 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਪਿੰਡ ਝਾਂਵਾ ਤੋਂ ਆਪਣੇ ਪਿੰਡ ਜਾ ਰਹੇ ਐਕਟਿਵਾ ਸਵਾਰ ਪਰਿਵਾਰ ਸਵਿੱਫਟ ਕਾਰ ਦੀ ਲਪੇਟ 'ਚ ਆ ਗਿਆ।

PunjabKesari

ਗੰਭੀਰ ਰੂਪ ਨਾਲ ਜ਼ਖਮੀ ਦਲਵੀਰ ਸਿੰਘ, ਉਸ ਦੀ ਪਤਨੀ ਪਰਮਿੰਦਰ ਕੌਰ,  ਪੁੱਤਰ ਗਗਨਦੀਪ ਸਿੰਘ ਅਤੇ ਬੇਟੀ ਜਸਲੀਨ ਕੌਰ ਨੂੰ ਝਾਵਰ ਐਬੂਲੈਂਸ ਸੇਵਾ ਰਾਹੀਂ ਕਰਮਜੀਤ ਸਿੰਘ ਝਾਵਰ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ, ਜਿੱਥੋਂ ਡਾਕਟਰ ਕੁਲਵਿੰਦਰ ਸਿੰਘ ਵੱਲੋਂ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਜ਼ਖਮੀਆਂ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ।

PunjabKesari


Related News