ਡਿਊਟੀ ਪੁੱਜਣ ਸਮੇਂ ਸੜਕ ਹਾਦਸੇ ਦੌਰਾਨ ਵਾਲ-ਵਾਲ ਬਚੇ ਈ. ਓ.
Friday, Dec 25, 2020 - 03:52 PM (IST)
ਤਪਾ ਮੰਡੀ (ਮੇਸ਼ੀ) : ਬੀਤੇ ਦਿਨਾਂ ਤੋਂ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਵਾਹਨ ਚਾਲਕਾਂ ਨੂੰ ਅੱਗ ਕੁੱਝ ਵਿਖਾਈ ਨਾ ਦੇਣ ਕਾਰਨ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਨਗਰ ਕੌਂਸਲ ਤਪਾ ਦੇ ਨਵੇਂ ਨਿਯੁਕਤ ਈ. ਓ. ਅਸੀਸ਼ ਕੁਮਾਰ ਉਸ ਸਮੇਂ ਸੜਕ ਹਾਦਸੇ ’ਚ ਵਾਲ-ਵਾਲ ਬਚੇ, ਜਦੋਂ ਉਹ ਪਟਿਆਲਾ ਤੋਂ ਤਪਾ ਵਿਖੇ ਆਪਣੀ ਕਾਰ ਰਾਹੀਂ ਡਿਊਟੀ ਨਿਭਾਉਣ ਲਈ ਪੁੱਜ ਰਹੇ ਸਨ ਤਾਂ ਅੱਗੇ ਜਾ ਰਹੇ ਟਰੱਕ ਦੀਆਂ ਬੈਕ ਲਾਈਟਾਂ ਨਾ ਹੋਣ ਕਾਰਨ ਉਨ੍ਹਾਂ ਦੀ ਗੱਡੀ ਅਚਾਨਕ ਪਿੱਛੇ ਜਾ ਟਕਰਾਈ, ਜਿਸ ਕਾਰਨ ਗੱਡੀ ਦਾ ਤਾਂ ਕਾਫੀ ਨੁਕਸਾਨ ਹੋਇਆ ਪਰ ਉਸ ’ਚ ਸਵਾਰ ਈ. ਓ. ਅਸੀਸ਼ ਕੁਮਾਰ ਦਾ ਬਚਾਅ ਹੋ ਗਿਆ।
ਇਸ ਲਈ ਧੁੰਦ ਦੌਰਾਨ ਸੜਕ ’ਤੇ ਚੱਲਦੇ ਰਾਹਗੀਰਾਂ ਨੂੰ ਰਫਤਾਰ ਧੀਮੀ ਕਰਕੇ ਅੱਗੇ ਜਾਂਦੇ ਵਾਹਨਾਂ ਦਾ ਖ਼ਿਆਲ ਰੱਖਣਾ ਅਤੇ ਟ੍ਰੈਫਿਕ ਨਿਯਮਾਂ ਤਹਿਤ ਵਾਹਨ ਚਾਲਕਾਂ ਨੂੰ ਅੱਗੇ-ਪਿੱਛੇ ਦੀਆਂ ਡਿੱਪਰ ਲਾਈਟਾਂ ਦੀ ਵੀ ਵਰਤੋਂ ਕਰਨੀ ਬਹੁਤ ਜਰੂਰੀ ਹੈ।