ਨੌਜਵਾਨ ਦੀ ਲਾਸ਼ ਬਰਾਮਦ, ਸੱਟਾਂ ਦੇ ਮਿਲੇ ਨਿਸ਼ਾਨ

Monday, Mar 26, 2018 - 06:47 AM (IST)

ਨੌਜਵਾਨ ਦੀ ਲਾਸ਼ ਬਰਾਮਦ, ਸੱਟਾਂ ਦੇ ਮਿਲੇ ਨਿਸ਼ਾਨ

ਅੰਮ੍ਰਿਤਸਰ,  (ਅਰੁਣ)-  ਬੀ-ਡਵੀਜ਼ਨ ਥਾਣੇ ਦੀ ਪੁਲਸ ਵੱਲੋਂ ਤਾਰਾਂ ਵਾਲਾ ਪੁਲ ਨੇੜਿਓਂ ਨਹਿਰ 'ਚ ਤੈਰ ਰਹੀ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਦੇਹ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੁਲਸ ਵੱਲੋਂ ਲਾਸ਼ ਕਬਜ਼ੇ ਵਿਚ ਲੈਣ ਮਗਰੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਵਿੱਕੀ (28) ਪੁੱਤਰ ਰਾਮ ਕ੍ਰਿਪਾਲ ਵਾਸੀ ਮੋਹਕਮਪੁਰਾ ਵਜੋਂ ਹੋਈ, ਜੋ ਜ਼ਿਲਾ ਕਚਹਿਰੀ ਵਿਚ ਇਕ ਵਕੀਲ ਕੋਲ ਮੁਨਸ਼ੀ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਲੱਕੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਿੱਕੀ ਦਾ ਮੁਹੱਲੇ ਵਿਚ ਝਗੜਾ ਹੋਇਆ ਸੀ, ਜਿਸ ਸਬੰਧੀ ਥਾਣਾ ਮੋਹਕਮਪੁਰਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਵਿੱਕੀ ਜੋ ਸ਼ੁੱਕਰਵਾਰ ਤੋਂ ਘਰੋਂ ਗਾਇਬ ਸੀ, ਦੀ ਅੱਜ ਤਾਰਾਂ ਵਾਲੇ ਪੁਲ ਨੇੜਿਓਂ ਨਹਿਰ 'ਚੋਂ ਲਾਸ਼ ਬਰਾਮਦ ਹੋਈ।  ਥਾਣਾ ਬੀ-ਡਵੀਜ਼ਨ ਦੇ ਐੱਸ. ਐੱਚ. ਓ. ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ 174 ਦੀ ਕਾਰਵਾਈ ਕੀਤੀ ਜਾ ਰਹੀ ਹੈ, ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Related News