ਸਰਹੰਦ ਚੋਏ ''ਚੋਂ ਮਿਲੇ ਗਉ ਮਾਸ ਦੇ ਭਰੇ ਹੋਏ ਥੈਲੇ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

Tuesday, Feb 17, 2026 - 10:54 PM (IST)

ਸਰਹੰਦ ਚੋਏ ''ਚੋਂ ਮਿਲੇ ਗਉ ਮਾਸ ਦੇ ਭਰੇ ਹੋਏ ਥੈਲੇ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਫਤਿਹਗੜ੍ਹ ਸਾਹਿਬ (ਜੱਜੀ) - ਸਰਹਿੰਦ ਕੁਸ਼ਠ ਆਸ਼ਰਮ ਦੇ ਕੋਲੋਂ ਲੰਘਦੇ ਸਰਹਿੰਦ ਚੋਏ ਵਿੱਚ ਗਾਂਵਾਂ ਦੇ ਮਾਸ ਨਾਲ ਭਰੇ ਥੈਲੇ ਮਿਲੇ ਹਨ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਰਹਿੰਦ ਦੇ ਪੁਲਸ ਅਧਿਕਾਰੀ ਅਤੇ ਗੌ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਮੌਕੇ ‘ਤੇ ਪਹੁੰਚੇ ਅਤੇ ਚੋਏ ਵਿੱਚ ਪਏ ਥੈਲਿਆਂ ਨੂੰ ਕੱਢਣ ਦਾ ਕੰਮ ਸ਼ੁਰੂ ਕਰਵਾਇਆ।

ਗੌ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਡੀ.ਡੀ. ਰਾਣਾ ਨੇ ਦੋਸ਼ ਲਗਾਇਆ ਕਿ ਕੁਝ ਲੋਕਾਂ ਨੇ ਜਾਨਵਰਾਂ ਨੂੰ ਕਤਲ ਕਰਕੇ ਉਨ੍ਹਾਂ ਦੀਆਂ ਖਾਲਾਂ ਅਤੇ ਮਾਸ ਨੂੰ ਵੱਡੀ ਗਿਣਤੀ ਵਿੱਚ ਥੈਲਿਆਂ ਵਿੱਚ ਭਰ ਕੇ ਚੋਇ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਵੀ ਇਹ ਕੰਮ ਕੀਤਾ ਹੈ ਉਨ੍ਹਾਂ ‘ਤੇ ਕੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਐਸੀ ਘਟਨਾ ਦੁਬਾਰਾ ਨਾ ਹੋਵੇ। ਇਸ ਮੌਕੇ ਗੁਰਪ੍ਰੀਤ ਸਿੰਘ ਰਾਸ਼ਟਰੀ ਪ੍ਰਧਾਨ ਸੰਯੁਕਤ ਗਊ ਰੱਖਿਆ ਦਲ, ਨਿਕਸਨ ਕਮਾਰ ਰਾਸ਼ਟਰੀਐ ਚੇਅਰਮੈਨ ਰਾਸ਼ਟਰੀ ਗਊ ਰੱਖਿਆ ਦਲ, ਅਨਿਲ ਕੁਮਾਰ ਲੱਕੀ ਰਾਸ਼ਟਰੀ ਯੂਥ ਪ੍ਰਧਾਨ ਰਾਸ਼ਟਰੀ ਗਊ ਰੱਖਿਆ ਦਲ, ਪ੍ਰਦੀਪ ਠਾਕੁਰ ਪ੍ਰਦੇਸ਼ ਸੰਗਠਨ ਮੰਤਰੀ ਰਾਸ਼ਟਰੀ ਗਊ ਰੱਖਿਆ ਦਲ, ਸੱਜਣ ਕੁਮਾਰ ਚੇਅਰਮੈਨ ਪੰਜਾਬ ਰਾਸ਼ਟਰੀਆ ਗਊ ਰੱਖਿਆ ਦਲ, ਉਜਵਲ ਚੰਦੇਲ ਯੂਥ ਸ਼ੋਸ਼ਲ ਮੀਡੀਆ ਇੰਚਾਰਜ, ਹੁਸਨ ਚੰਦ ਕਿਸਾਨ ਸੰਘ ਹਰਿਆਣਾ, ਬਿਕਰਮ ਬਡਾਨਾ, ਨੀਤਨ ਕੁਮਾਰ ਅਤੇ ਹੋਰ ਹਾਜ਼ਰ ਸਨ l

ਦੂਜੇ ਪਾਸੇ ਡੀਐਸਪੀ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੌ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਵੱਲੋਂ ਸੂਚਨਾ ਮਿਲੀ ਸੀ, ਕਿ ਚੌਏ ‘ਤੇ ਬਣੇ ਪੁਲ ਦੇ ਨੇੜੇ ਕੁਝ ਮਾਸ ਅਤੇ ਉਸ ਦੇ ਅਵਸ਼ੇਸ਼ਾਂ ਨਾਲ ਭਰੇ ਥੈਲੇ ਪਏ ਹਨ। ਇਸ ‘ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਕੱਢਿਆ ਹੈ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਕੱਢੇ ਗਏ ਥੈਲਿਆਂ ਵਿੱਚੋਂ ਮਿਲੇ ਪਸ਼ੂਆਂ ਦੇ ਅੰਗਾਂ ਨੂੰ ਬਾਹਰ ਕੱਢ ਕੇ ਪੂਰੀ ਧਾਰਮਿਕ ਮਰਯਾਦਾ ਨਾਲ ਸੰਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ, ਜਿਨ੍ਹਾਂ ਨਾਲ ਪੁੱਛਗਿੱਛ ਕੀਤੀ ਜਾਵੇਗੀ।
 


author

Inder Prajapati

Content Editor

Related News