ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

03/05/2022 10:25:50 PM

ਜਲੰਧਰ : ਰੂਸ-ਯੂਕ੍ਰੇਨ ਜੰਗ ਅੱਜ 10ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ ਤੇ ਦਿਨੋ-ਦਿਨ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਦੂਜੇ ਪਾਸੇ ਅੱਜ ਉੱਤਰੀ ਕੋਰੀਆ ਨੇ ਵੀ ਸਮੁੰਦਰ 'ਚ ਇਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਸ ਤੋਂ ਇਲਾਵਾ ਅੱਜ ਪੰਜਾਬ 'ਚ ਵੀ ਕਈ ਵੱਡੀਆਂ ਘਟਨਾਵਾਂ ਵਾਪਰੀਆਂ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਕਪੂਰਥਲਾ ਜ਼ਿਲ੍ਹੇ ’ਚ ਇਕੋ ਦਿਨ ’ਚ ਤਿੰਨ ਥਾਣੇਦਾਰਾਂ ਦੀ ਹੋਈ ਮੌਤ
ਕਪੂਰਥਲਾ ਜ਼ਿਲ੍ਹੇ ’ਚ ਵੀਰਵਾਰ ਨੂੰ ਜ਼ਿਲ੍ਹੇ ’ਚ ਤਾਇਨਾਤ ਤਿੰਨ ਥਾਣੇਦਾਰਾਂ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਏ. ਐੱਸ. ਆਈ. ਅਮਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਔਜਲਾ ਜੋਗੀ ਰੋਡ ਨਜ਼ਦੀਕ ਔਜਲਾ ਫਾਟਕ ਦੇ ਰੂਪ ’ਚ ਹੋਈ ਹੈ।

ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ
ਪਰਿਵਾਰਾਂ ’ਚ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਲੜਾਈ-ਝਗੜਾ ਹੋਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਮ ਵੇਖਣ ਨੂੰ ਮਿਲ ਰਹੀਆਂ ਹਨ। ਜ਼ਮੀਨੀ ਵਿਵਾਦਾਂ ਨੂੰ ਲੈ ਕੇ ਕਿਸੇ ਦੀ ਇੱਜ਼ਤ ਨੂੰ ਤਾਰ-ਤਾਰ ਕਰਨਾ ਸ਼ਰਮਨਾਕ ਘਟਨਾ ਹੁੰਦੀ ਹੈ। ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਹਲੀਆਂ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਰਿਸ਼ਤੇਦਾਰਾਂ ਨੇ ਆਪਣੀ ਹੀ ਭਰਜਾਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨਾਲ ਜਬਰ-ਜ਼ਨਾਹ ਕੀਤਾ।

ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਪੰਜ ਸਾਲ ਬਾਅਦ ਜ਼ਮਾਨਤ ’ਤੇ ਆਏ ਵਿਅਕਤੀ ਦਾ ਸ਼ਰੇ ਬਾਜ਼ਾਰ ਗੋਲ਼ੀਆਂ ਮਾਰ ਕੇ ਕਤਲ
ਅੰਮ੍ਰਿਤਸਰ ਦੇ ਘਣੂੰਪੁਰ ਕਾਲੇ ਇਲਾਕੇ ਵਿਚ ਇਕ ਵਿਅਕਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ, ਉਹ ਕਤਲ ਕੇਸ ਵਿਚ ਜੇਲ ਵਿਚ ਬੰਦ ਸੀ ਅਤੇ ਪੰਜ ਸਾਲ ਬਾਅਦ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ।

ਨਵੀਂ ਦਿੱਲੀ ਰੇਲਵੇ ਅਤੇ ਮੈਟਰੋ ਸਟੇਸ਼ਨ ਨੂੰ ਜੋੜਨ ਵਾਲਾ 'ਸਕਾਈਵਾਕ' ਲੋਕਾਂ ਲਈ ਖੋਲ੍ਹਿਆ ਗਿਆ
ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਇਸ ਨਾਲ ਲੱਗਦੇ ਮੈਟਰੋ ਸਟੇਸ਼ਨ ਦਰਮਿਆਨ ਨਿਰਵਿਘਨ ਕਨੈਕਟੀਵਿਟੀ ਮੁਹੱਈਆ ਕਰਵਾਉਣ ਲਈ ਸ਼ਨੀਵਾਰ ਨੂੰ 'ਸਕਾਈਵਾਕ' ਜਨਤਾ ਲਈ ਖੋਲ੍ਹ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 242 ਮੀਟਰ ਲੰਬਾ ਇਹ 'ਸਕਾਈਵਾਕ' ਰੇਲਵੇ ਸਟੇਸ਼ਨ ਦੀ ਅਜਮੇਰੀ ਗੇਟ ਵੱਲੋਂ ਆਵਾਜਾਈ ਨੂੰ ਸੁਚਾਰੂ ਬਣਾਉਣ 'ਚ ਮਦਦ ਕਰੇਗਾ।

ਉੱਤਰੀ ਕੋਰੀਆ ਨੇ ਸਮੁੰਦਰ 'ਚ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ
ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਸਮੁੰਦਰ 'ਚ ਇਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਜਾਣਕਾਰੀ ਉਸ ਦੇ ਗੁਆਂਢੀ ਦੇਸ਼ ਦੀ ਫੌਜ ਨੇ ਦਿੱਤੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਦੱਸਿਆ ਕਿ ਉੱਤਰ ਕੋਰੀਆ ਦੀ ਰਾਜਧਾਨੀ ਪਿਉਂਗਯਾਂਗ ਨੇੜੇ ਇਕ ਇਲਾਕੇ ਤੋਂ ਪੂਰਬ ਵੱਲ ਛੱਡੀ ਗਈ ਮਿਜ਼ਾਈਲ ਕਰੀਬ 270 ਕਿਮੀ ਤੱਕ ਗਈ ਅਤੇ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਦਰਮਿਆਨ ਸਮੁੰਦਰ 'ਚ ਡਿੱਗੀ।

ਮਾਸਕੋ ਪੁੱਜੇ ਜਲੰਧਰ ਦੇ 4 ਵਿਦਿਆਰਥੀ, ਬੋਲੇ-ਮੌਤ ਨੂੰ ਬਹੁਤ ਨੇੜਿਓਂ ਵੇਖਿਆ, ਯੂਕ੍ਰੇਨ ’ਚ ਬਦਤਰ ਹਾਲਾਤ
ਮੌਤ ਨੂੰ ਬਹੁਤ ਨੇੜਿਓਂ ਵੇਖਣ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ 12 ਵਿਦਿਆਰਥੀ ਮਾਸਕੋ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਜਲੰਧਰ ਦੇ 4 ਵਿਦਿਆਰਥੀ ਸ਼ਾਮਲ ਹਨ। ਉਕਤ ਸਾਰੇ ਵਿਦਿਆਰਥੀ ਦੁਬਈ ਰਸਤੇ ਜਲਦੀ ਹੀ ਭਾਰਤ ਪਹੁੰਚਣਗੇ। ਇਨ੍ਹਾਂ ਵਿਚ ਕ੍ਰੀਮੀਆ ਵਿਚ ਪੜ੍ਹਨ ਵਾਲੇ ਜਲੰਧਰ ਦੇ ਪ੍ਰਿੰਸਪਾਲ ਸਿੰਘ ਪ੍ਰਿੰਸ, ਅਸੀਮ, ਸੰਗਮ ਅਤੇ ਰਿਤਿਕ ਸ਼ਾਮਲ ਹਨ।

ਯੂਕ੍ਰੇਨ ਸੰਕਟ ਨੂੰ ਲੈ ਕੇ PM ਮੋਦੀ ਜਲਦ ਕਰਨਗੇ ਉੱਚ ਪੱਧਰੀ ਬੈਠਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕ੍ਰੇਨ ਸੰਕਟ ਨੂੰ ਲੈ ਕੇ ਥੋੜੀ ਹੀ ਦੇਰ 'ਚ ਬੈਠਕ ਕਰਨ ਜਾ ਰਹੇ ਹਨ। ਪਿਛਲੇ ਇਕ ਹਫ਼ਤੇ 'ਚ ਇਹ ਅੱਠਵੀਂ ਵੱਡੀ ਬੈਠਕ ਹੋਵੇਗੀ। ਦੱਸ ਦੇਈਏ ਕਿ ਯੂਕ੍ਰੇਨ 'ਚ ਫਸੇ ਭਾਰਤੀ ਨਾਗਰਿਕਾਂ ਲਈ ਕੇਂਦਰ ਸਰਕਾਰ ਆਪ੍ਰੇਸ਼ਨ ਗੰਗਾ ਚੱਲਾ ਰਹੀ ਹੈ, ਜਿਸ 'ਚ ਹੁਣ ਤੱਕ 13 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਿਆ ਹੈ।

ਰੂਸ ਦਾ ਵੱਡਾ ਦਾਅਵਾ, ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਤਿਆਰ ਖੜੀਆਂ ਹਨ ਸਾਡੀਆਂ ਬੱਸਾਂ
ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸੂਚਿਤ ਕੀਤਾ ਹੈ ਕਿ ਉਸ ਦੀਆਂ ਬੱਸਾਂ ਪੂਰਬੀ ਯੂਕ੍ਰੇਨ ਦੇ ਖਾਰਕਿਵ ਅਤੇ ਸੁਮੀ ਸ਼ਹਿਰਾਂ ਵਿਚ ਫੌਜੀ ਕਾਰਵਾਈ ਕਾਰਨ ਫਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਲਈ ਸਰਹੱਦ 'ਤੇ ਤਿਆਰ ਖੜ੍ਹੀਆਂ ਹਨ।


Anuradha

Content Editor

Related News