ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਦੇ ਕੱਟੇ ਜਾਣਗੇ ਰਾਸ਼ਨ ਕਾਰਡ! ਖੜ੍ਹੀ ਹੋਈ ਵੱਡੀ ਮੁਸੀਬਤ

Sunday, Mar 30, 2025 - 08:38 AM (IST)

ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਦੇ ਕੱਟੇ ਜਾਣਗੇ ਰਾਸ਼ਨ ਕਾਰਡ! ਖੜ੍ਹੀ ਹੋਈ ਵੱਡੀ ਮੁਸੀਬਤ

ਲੁਧਿਆਣਾ (ਖੁਰਾਣਾ) : ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਤੇ ਅੰਤੋਦਿਆ ਅੰਨ ਯੋਜਨਾ’ ਨਾਲ ਜੁੜੇ ਜ਼ਿਆਦਾਤਰ ਰਾਸ਼ਨ ਕਾਰਡ ਧਾਰਕਾਂ ਦੀ ਟੈਨਸ਼ਨ ਵੱਧ ਗਈ ਹੈ ਕਿਉਂਕਿ ਖ਼ਾਦ ਸਪਲਾਈ ਵਿਭਾਗ ਦੀਆਂ ਟੀਮਾਂ ਅਤੇ ਡਿਪੂ ਹੋਲਡਰਾਂ ਵੱਲੋਂ ਉਕਤ ਪਰਿਵਾਰਾਂ ਨਾਲ ਸਬੰਧਿਤ ਬਜ਼ੁਰਗਾਂ, ਬੱਚਿਆਂ ਅਤੇ ਮਜ਼ਦੂਰਾਂ ਦੀ ਬਾਇਓਮੈਟ੍ਰਿਕ ਮਸ਼ੀਨਾਂ ’ਤੇ ਕੀਤੀ ਜਾਣ ਵਾਲੀ ਈ. ਕੇ. ਵਾਈ. ਸੀ. ਦੌਰਾਨ ਉਨ੍ਹਾਂ ਦੇ ਹੱਥਾਂ ਦੀਆਂ ਉਂਗਲੀਆਂ (ਫਿੰਗਰਪ੍ਰਿੰਟ) ਅਤੇ ਅੱਖਾਂ ਦੀਆਂ ਪੁਤਲੀਆਂ ਸਕੈਨ ਨਹੀਂ ਹੋ ਪਾ ਰਹੀਆਂ ਹਨ। ਇਸ ਦੌਰਾਨ ਉਕਤ ਪਰਿਵਾਰਾਂ ਦੇ ਸਿਰ ’ਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਣਕ ਦਾ ਲਾਭ ਖ਼ਤਮ ਹੋਣ ਸਮੇਤ ਰਾਸ਼ਨ ਕਾਰਡ ਕੱਟਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ।

ਇਹ ਵੀ ਪੜ੍ਹੋ : ਧੀ ਦੇ ਜਨਮਦਿਨ 'ਤੇ CM ਮਾਨ ਨੇ ਗੁਰਦਾਸ ਮਾਨ ਨਾਲ ਪਾਇਆ ਭੰਗੜਾ, ਬੱਝ ਗਿਆ ਰੰਗ (ਵੀਡੀਓ)

ਇੱਥੇ ਜ਼ਿਕਰਯੋਗ ਹੋਵੇਗਾ ਕਿ ਕੇਂਦਰ ਸਰਕਾਰ ਦੀ ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਯੋਜਨਾ ਤਹਿਤ ਖ਼ਾਦ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਡਿਪੂ ਹੋਲਡਰਾਂ ਦੇ ਮਾਰਫਤ ਰਾਸ਼ਨ ਕਾਰਡ ’ਚ ਦਰਜ ਹਰੇਕ ਮੈਂਬਰ ਦੀ ਈ. ਕੇ. ਵਾਈ. ਸੀ. ਕਰਨ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ, ਜਿਸ ਲਈ ਸਰਕਾਰ ਵੱਲੋਂ ਈ. ਕੇ. ਵਾਈ. ਸੀ. ਦਾ ਕੰਮ ਮੁਕੰਮਲ ਕਰਨ ਲਈ 31 ਮਾਰਚ 2025 ਤੱਕ ਦਾ ਆਖ਼ਰੀ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਪਰ ਰਾਸ਼ਨ ਡਿਪੂ ’ਤੇ ਪੁੱਜਣ ਵਾਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਜ਼ਿਆਦਾਤਰ ਬਜ਼ੁਰਗਾਂ ਸਮੇਤ ਸਖ਼ਤ ਮਿਹਨਤ-ਮਜ਼ਦੂਰੀ ਕਰਨ ਵਾਲੇ ਮਜ਼ਦੂਰ ਵਰਗ ਦੇ ਹੱਥਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਅਤੇ ਅੱਖਾਂ ਦੀਆਂ ਪੁਤਲੀਆਂ ਬਾਇਓਮੈਟ੍ਰਿਕ ਮਸ਼ੀਨਾਂ ’ਤੇ ਸਕੈਨ ਨਾ ਹੋਣ ਕਾਰਨ ਉਨ੍ਹਾਂ ਦੀ ਈ. ਕੇ. ਵਾਈ. ਸੀ. ਦਾ ਕੰਮ ਵਿਚਕਾਰ ਰੁਕਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਬੋਲੇ-ਆਉਣ ਵਾਲੇ ਸਮੇਂ 'ਚ...

ਇਸ ਕਾਰਨ ਵਿਭਾਗੀ ਅਧਿਕਾਰੀਆਂ ਅਤੇ ਸਬੰਧਿਤ ਡਿਪੂ ਹੋਲਡਰਾਂ ਦੀਆਂ ਪਰੇਸ਼ਾਨੀਆਂਲਗਾਤਾਰ ਆਸਮਾਨ ਛੂਹਣ ਲੱਗੀਆਂ ਹਨ ਕਿਉਂਕਿ ਸਰਕਾਰ ਵੱਲੋਂ ਦਿੱਤੇ ਸਖ਼ਤ ਨਿਰਦੇਸ਼ਾਂ ਦੇ ਬਾਵਜੂਦ ਲੁਧਿਆਣਾ ਜ਼ਿਲ੍ਹੇ ’ਚ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਦੀ ਈ. ਕੇ. ਵਾਈ. ਸੀ. ਕਰਨ ਦਾ ਕੰਮ ਵੱਡੇ ਪੈਮਾਨੇ ’ਤੇ ਪੈਂਡਿੰਗ ਪਿਆ ਹੋਇਆ ਹੈ। ਡਿਪੂ ਹੋਲਡਰ ਐਸੋਸੀਏਸ਼ ’ਚ ਦਾਅਵਾ ਕੀਤਾ ਗਿਆ ਹੈ ਕਿ ਉਮਰ ਦੇ ਇਕ ਪੜਾਅ ਪਾਰ ਕਰ ਚੁੱਕੇ ਜ਼ਿਆਦਾਤਰ ਬਜ਼ੁਰਗਾਂ ਅਤੇ ਹੱਥਾਂ ਨਾਲ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਦੀਆਂ ਉਂਗਲੀਆਂ ਦੀਆਂ ਲਕੀਰਾਂ ਕਾਫੀ ਹੱਦ ਤੱਕ ਘਿਸ ਜਾਣ ਕਾਰਨ ਉਨ੍ਹਾਂ ਦੇ ਫਿੰਗਰਪ੍ਰਿੰਟ ਮਸ਼ੀਨਾਂ ’ਤੇ ਮੈਚ ਨਹੀਂ ਹੋ ਪਾ ਰਹੇ ਹਨ। ਜਦੋਂਕਿ ਕੁੱਝ ਇਸ ਤਰ੍ਹਾਂ ਦੀਆਂ ਹੀ ਸਮੱਸਿਆਵਾਂ 5 ਸਾਲ ਦੀ ਉਮਰ ਤੋਂ ਛੋਟੇ ਬੱਚਿਆਂ ਦੇ ਮਾਮਲੇ ’ਚ ਵੀ ਦਰਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਉਕਤ ਪਰਿਵਾਰਾਂ ਦ ਨਾਮ ਜਾਂ ਫਿਰ ਰਾਸ਼ਨ ਕਾਰਡ ਕੱਟ ਜਾਂਦੇ ਹਨ ਤਾਂ ਇਸ ਨਾਲ ਸਬੰਧਿਤਡਿਪੂਆਂ ’ਤੇ ਘਮਾਸਾਨ ਮਚਣ ਦੇ ਸ਼ੱਕ ਪੈਦਾ ਹੋਣਗੇ ਕਿਉਂਕਿ ਹੁਣ ਤੋਂ ਹੀ ਉਕਤ ਪਰਿਵਾਰਾਂ ਦੇ ਲੋਕ ਬਜ਼ੁਰਗਾਂ ਅਤੇ ਬੱਚਿਆਂ ਦੇ ਫਿੰਗਰਪ੍ਰਿੰਟ ਮੈਚ ਨਾ ਹੋਣ ’ਤੇ ਡਿਪੂ ਹੋਲਡਰਾਂ ’ਤੇ ਭੜਕ ਰਹੇ ਹਨ।
ਸਹੀ ਪਰਿਵਾਰ ਤੱਕ ਯੋਜਨਾ ਦਾ ਲਾਭ ਪਹੁੰਚਾਉਣਾ ਸਾਡੀ ਜ਼ਿੰਮੇਦਾਰੀ : ਸ਼ਿਫਾਲੀ
ਫੂਡ ਸਪਲਾਈ ਵਿਭਾਗ ਦੀ ਕੰਟਰੋਲਰ ਸ਼ਿਫਾਲੀ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਅਤੇ ਜਿਨ੍ਹਾਂ ਲੋਕਾਂ ਦੇ ਫਿੰਗਰਪ੍ਰਿੰਟ ਜਾਂ ਫਿਰ ਅੱਖਾਂ ਕਮਜ਼ੋਰ ਹੋਣ ਕਾਰਨ ਅੱਖਾਂ ਦੀਆਂ ਪੁਤਲੀਆਂ ਦੇ ਨਿਸ਼ਾਨ ਸਕੈਨ ਨਹੀਂ ਹੋ ਰਹੇ ਹਨ। ਇਸ ਦੌਰਾਨ ਸਾਰੇ ਲੋਕਾਂ ਦੀ ਲਿਸਟ ਡਿਪੂ ਹੋਲਡਰਾਂ ਤੋਂ ਮੰਗੀ ਗਈ ਹੈ ਤਾਂ ਕਿ ਯੋਜਨਾ ਦੇ ਅਸਲ ਹੱਕਦਾਰਾਂ ਤੱਕ ਕਣਕ ਪਹੁੰਚਣ ਦੇ ਕੰਮ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਸਹੀ ਪਰਿਵਾਰਾਂ ਤੱਕ ਯੋਜਨਾ ਦਾ ਲਾਭ ਪਹੁੰਚਾਉਣਾ ਸਾਡੀ ਜ਼ਿੰਮੇਦਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News