ਦਿਓਰ ਨੇ ਭਰਜਾਈ ਨਾਲ ਕੀਤਾ ਜਬਰ-ਜ਼ਿਨਾਹ, ਪੁਲਸ ਨੇ ਦਰਜ ਕੀਤਾ ਮੁਕੱਦਮਾ

Thursday, Feb 04, 2021 - 04:09 PM (IST)

ਦਿਓਰ ਨੇ ਭਰਜਾਈ ਨਾਲ ਕੀਤਾ ਜਬਰ-ਜ਼ਿਨਾਹ, ਪੁਲਸ ਨੇ ਦਰਜ ਕੀਤਾ ਮੁਕੱਦਮਾ

ਰਾਜਪੁਰਾ (ਮਸਤਾਨਾ) : ਪੰਜਾਬ 'ਚ ਜਬਰ-ਜ਼ਿਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਇੱਥੋਂ ਦੇ ਪਿੰਡ ਅਜਰੌਰ ਵਿਖੇ ਇਕ ਦਿਓਰ ਵੱਲੋਂ ਆਪਣੀ ਭਰਜਾਈ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਖੇੜੀ ਗੰਡਿਆ ਦੀ ਪੁਲਸ ਨੇ ਦਿਓਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਇਕ ਵਿਆਹੁਤਾ ਜਨਾਨੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦਾ ਦਿਓਰ ਮਨਿੰਦਰ ਸਿੰਘ ਵਾਸੀ ਪਿੰਡ ਅਜਰੌਰ ਉਸ ਨੂੰ ਜ਼ਬਰੀ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਧਾਰਾ-376 ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News