ਬਜ਼ੁਰਗ ਨੇ ਮਾਸੂਮ ਬੱਚੀ ਨਾਲ ਕੀਤੀ ਅਜਿਹੀ ਘਿਨੌਣੀ ਕਰਤੂਤ, ਜਾਣ ਤੁਹਾਡੇ ਵੀ ਉਡ ਜਾਣਗੇ ਹੋਸ਼,ਪਿੰਡ ਦੇ ਲੋਕਾਂ ਨੇ ਰੰਗੇ ਹੱਥੀ ਕੀਤਾ ਕਾਬੂ

Sunday, Aug 20, 2017 - 08:17 PM (IST)

ਬਜ਼ੁਰਗ ਨੇ ਮਾਸੂਮ ਬੱਚੀ ਨਾਲ ਕੀਤੀ ਅਜਿਹੀ ਘਿਨੌਣੀ ਕਰਤੂਤ, ਜਾਣ ਤੁਹਾਡੇ ਵੀ ਉਡ ਜਾਣਗੇ ਹੋਸ਼,ਪਿੰਡ ਦੇ ਲੋਕਾਂ ਨੇ ਰੰਗੇ ਹੱਥੀ ਕੀਤਾ ਕਾਬੂ

ਚੰਡੀਗੜ੍ਹ — ਬਲਾਕ ਦੇ ਪਿੰਡ ਖੇੜਾਵਾਲੀ ਨਿਵਾਸੀ ਦੀ ਇਕ 9 ਸਾਲ ਦੀ ਬੱਚੀ ਨਾਲ ਬਜ਼ੁਰਗ ਵਲੋਂ ਰੇਪ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਜ਼ਿਲਾ ਮੁਰਾਦਾਬਾਦ ਦਾ ਰਹਿਣ ਵਾਲਾ ਹੈ। ਪਿੱਛਲੇ ਕਰੀਬ 18 ਸਾਲ ਤੋਂ ਉਹ ਉਥੇ ਰਹਿ ਰਿਹਾ ਹੈ। ਉਹ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ ਤੇ ਉਸ ਦੀ ਪਤਨੀ ਲੇਬਰ ਦਾ ਕੰਮ ਕਰਦੀ ਹੈ। ਉਸ਼ ਦੀ ਧੀ ਨੂੰ ਬੁਖਾਰ ਸੀ, ਜਿਸਦੇ ਚਲਦੇ ਉਹ ਸਕੂਲ ਨਹੀਂ ਗਈ ਸੀ। ਉਸ ਦੀ ਵੱਡੀ ਧੀ ਨੇ ਸਵੇਰੇ ਕਰੀਬ ਸਾਢੇ 10 ਵਜੇ ਪੀੜਤਾ ਨੂੰ ਦਵਾਈ ਲੈਣ ਲਈ ਦੁਕਾਨ 'ਤੇ ਭੇਜਿਆ। ਰਸਤੇ 'ਚ ਬੈਂਕ ਕੋਲ ਦੋਸ਼ੀ ਭਾਗ ਸਿੰਘ ਨੇ ਉਸ ਨੂੰ ਰੋਕਿਆ ਤੇ ਪੈਸੇ ਦੇਣ ਦਾ ਲਾਲਚ ਦੇ ਕੇ ਖੇੜਾ ਮੰਦਰ ਕੋਲ ਸਥਿਤ ਆਪਣੇ ਘਰ ਲੈ ਗਿਆ, ਜਿਥੇ ਉਸ ਨੇ ਉਸ ਦੀ ਧੀ ਨੂੰ ਜਬਰਨ ਨਿਰਵਸਤਰ ਕਰ ਕੇ ਬੈੱਡ 'ਤੇ ਬੰਨ ਦਿੱਤਾ।

PunjabKesari
ਫਿਰ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗੇ ਤੇ ਕੁੱਟਮਾਰ ਵੀ ਕਰਨ ਲੱਗਾ। ਇੰਨੇ 'ਚ ਦੋਸ਼ੀ ਨੂੰ ਬੱਚੀ ਨਾਲ ਦੇਖ ਕੇ ਪਿੰਡ  ਦੇ ਲੋਕ ਉਸ਼ ਦੇ ਘਰ ਪਹੁੰਚ ਗਏ। ਡਰ ਦੇ ਮਾਰੇ ਦੋਸ਼ੀ ਨੇ ਉਸ ਦੀ ਧੀ ਨੂੰ ਬੈੱਡ ਹੇਠ ਲੁਕਾ ਦਿੱਤਾ। ਮੌਕੇ 'ਤੇ ਹੰਗਾਮਾ ਹੋਣ 'ਤੇ ਪੀੜਤ ਲੜਕੀ ਭੱਜ ਕੇ ਆਪਣੇ ਘਰ ਆ ਗਈ ਤੇ ਆਪਣੀ ਭੈਣ ਨੂੰ ਆਪ ਬੀਤੀ ਦੱਸੀ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ 'ਤੇ ਸੀ ਤਾਂ ਕੁਝ ਲੋਕ ਉਸ ਨੂੰ ਲੈ ਕੇ ਦੋਸ਼ੀ ਦੇ ਘਰ ਲੈ ਗਏ ਤੇ ਉਸਦੇ ਨਾਲ ਧੱਕਾ-ਮੁੱਕੀ ਕਰਕੇ ਉਸ ਨੂੰ ਧਮਕਾਉਣ ਲੱਗੇ ਤੇ ਗਲਤ ਦੋਸ਼ ਲਗਾ ਕੇ ਉਸ ਨੂੰ ਚੁੱਪ ਰਹਿਣ ਦੀ ਧਮਕੀ ਦੇਣ ਲੱਗੇ। ਉਸ ਸਮੇਂ ਉਸ ਨੂੰ ਕਿਸੇ ਗੱਲ ਬਾਰੇ ਪਤਾ ਨਹੀਂ ਸੀ ਤੇ ਜਦੋਂ ਉਹ ਘਰ ਪਹੁੰਚਿਆਂ ਤਾਂ ਉਸ ਨੂੰ ਸਾਰਾ ਮਾਮਲਾ ਪਤਾ ਲੱਗਾ। ਉਸ ਨੇ ਆਪਣੀ ਧੀ ਨੂੰ ਦਵਾਈ ਲੈ ਕੇ ਦਿੱਤੀ ਤੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News