ਸੱਚਖੰਡ ਐਕਸਪ੍ਰੈੱਸ ’ਚ ਮੋਬਾਈਲ ਚੋਰੀ ਕਰਨ ਵਾਲਾ ਕਾਬੂ, ਰਾਜਪੁਰਾ ਜੀ.ਆਰ.ਪੀ ਦੇ ਕੀਤਾ ਹਵਾਲੇ

Monday, Apr 06, 2026 - 08:43 AM (IST)

ਸੱਚਖੰਡ ਐਕਸਪ੍ਰੈੱਸ ’ਚ ਮੋਬਾਈਲ ਚੋਰੀ ਕਰਨ ਵਾਲਾ ਕਾਬੂ, ਰਾਜਪੁਰਾ ਜੀ.ਆਰ.ਪੀ ਦੇ ਕੀਤਾ ਹਵਾਲੇ

ਲੁਧਿਆਣਾ (ਗੌਤਮ) : ਚਲਦੀ ਟ੍ਰੇਨ ਵਿੱਚ ਸਵਾਰ ਹੋ ਕੇ ਸਹਿ-ਯਾਤਰੀਆਂ ਦੇ ਮੋਬਾਈਲ ਚੋਰੀ ਕਰਨ ਦੇ ਦੋਸ਼ ਵਿੱਚ ਟਿਕਟ ਚੈਕਿੰਗ ਸਟਾਫ਼ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਵਿਅਕਤੀ ਤੋਂ ਇੱਕ ਹੋਰ ਰੇਲ ਕਰਮਚਾਰੀ ਦਾ ਚੋਰੀ ਕੀਤਾ ਹੋਇਆ ਮੋਬਾਈਲ ਵੀ ਬਰਾਮਦ ਕੀਤਾ ਗਿਆ, ਜਿਸ ''ਤੇ ਚੈਕਿੰਗ ਸਟਾਫ਼ ਨੇ ਵਿਅਕਤੀ ਨੂੰ ਰਾਜਪੁਰਾ ਜੀ.ਆਰ.ਪੀ. ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਨਾਂਦੇੜ ਜਾ ਰਹੀ ਟ੍ਰੇਨ ਨੰਬਰ 12715 ਸਚਖੰਡ ਐਕਸਪ੍ਰੈੱਸ ਵਿੱਚ ਕੋਚ ਬੀ-4 ਦੀ ਸੀਟ ਨੰਬਰ 1 ''ਤੇ ਇੱਕ ਯਾਤਰੀ ਸਵਾਰ ਸੀ। ਯਾਤਰਾ ਦੌਰਾਨ ਲੁਧਿਆਣਾ ਦੇ ਆਸ-ਪਾਸ ਉਸਨੂੰ ਪਤਾ ਚੱਲਿਆ ਕਿ ਉਸਦਾ ਮੋਬਾਈਲ ਗੁੰਮ ਹੋ ਗਿਆ ਹੈ। ਜਿਸ ’ਤੇ ਉਸਨੇ ਟ੍ਰੇਨ ਦੇ ਨਾਲ ਚੱਲ ਰਹੇ ਟਿਕਟ ਚੈਕਿੰਗ ਸਟਾਫ਼ ਨੂੰ ਸ਼ਿਕਾਇਤ ਕੀਤੀ ਤੇ ਇੱਕ ਵਿਅਕਤੀ ''ਤੇ ਸ਼ੱਕ ਜ਼ਾਹਰ ਕੀਤਾ।

ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਮੌਤ ਦਾ ਤਾਂਡਵ: ਖ਼ਸਰੇ ਕਾਰਨ 19 ਦਿਨਾਂ 'ਚ 94 ਮਾਸੂਮ ਬੱਚਿਆਂ ਦੀ ਮੌਤ

ਸਟਾਫ਼ ਨੇ ਸ਼ੱਕ ਹੋਣ ’ਤੇ ਜਦੋਂ ਉਸ ਵਿਅਕਤੀ ਤੋਂ ਪੁੱਛਗਿੱਛ ਕਰਦੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਤੋਂ ਯਾਤਰੀ ਦਾ ਮੋਬਾਈਲ ਬਰਾਮਦ ਹੋ ਗਿਆ। ਇਸ ਦੌਰਾਨ ਮੁਲਜ਼ਮ ਤੋਂ ਇੱਕ ਹੋਰ ਰੇਲਵੇ ਕਰਮਚਾਰੀ ਦਾ ਮੋਬਾਈਲ ਵੀ ਬਰਾਮਦ ਹੋਇਆ। ਵਿਅਕਤੀ ਨੇ ਦੱਸਿਆ ਕਿ ਉਹ ਉਸਨੇ ਟ੍ਰੇਨ ਵਿੱਚ ਸਵਾਰ ਹੁੰਦੇ ਸਮੇਂ ਚੋਰੀ ਕੀਤਾ ਸੀ। ਜਿਵੇਂ ਹੀ ਟ੍ਰੇਨ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਟਿਕਟ ਚੈਕਿੰਗ ਸਟਾਫ਼ ਨੇ ਵਿਅਕਤੀ ਨੂੰ ਰਾਜਪੁਰਾ ਵਿੱਚ ਰੇਲਵੇ ਸੁਰੱਖਿਆ ਬਲ ਦੇ ਹਵਾਲੇ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News