ਫੁਹਾਰਾ ਚੌਕ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ! ਜਾਮ ਕੀਤੀ ਸੜਕ

Thursday, Apr 09, 2026 - 05:47 PM (IST)

ਫੁਹਾਰਾ ਚੌਕ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ! ਜਾਮ ਕੀਤੀ ਸੜਕ

ਲੁਧਿਆਣਾ (ਅਸ਼ੋਕ): ਅੱਜ ਲੁਧਿਆਣਾ ਦੇ ਮਾਲ ਰੋਡ, ਫੁਹਾਰਾ ਚੌਕ ਦੇ ਨੇੜੇ ਚੌਪਾਟੀ ਮਾਰਕੀਟ ਵਿਚ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਖ਼ਿਲਾਫ਼ ਮਾਰਕੀਟ ਦੇ ਲੋਕਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਲੋਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੇ ਨਾਲ ਹੀ ਲੋਕਾਂ ਵੱਲੋਂ ਰੋਡ ਨੂੰ ਜਾਮ ਕਰਕੇ ਸ਼ਰਾਬ ਦੇ ਠੇਕੇਦਾਰ ਦੇ ਖ਼ਿਲਾਫ਼ ਆਪਣਾ ਗੁੱਸਾ ਕੱਢਿਆ ਗਿਆ। 

ਇਸ ਮੌਕੇ ਮਾਰਕੀਟ ਦੇ ਦੁਕਾਨਦਾਰ ਹਰਿੰਦਰ ਕੁਮਾਰ, ਪੰਕਜ ਕੁਮਾਰ ਅਤੇ ਰਿਤੇਸ਼ ਰਾਜਾ ਨੇ ਦੱਸਿਆ ਕਿ ਇਸ ਮਾਰਕੀਟ ਵਿਚ ਪਰਿਵਾਰ ਵਾਲਿਆਂ ਦਾ ਆਉਣਾ ਜਾਣਾ ਹੈ ਅਤੇ ਪਰਿਵਾਰ ਆਪਣੇ ਬੱਚਿਆਂ ਅਤੇ ਮਹਿਲਾਵਾਂ ਸਮੇਤ ਖਾਣਾ ਖਾਣ ਆਉਂਦੇ ਹਨ, ਉਨ੍ਹਾਂ ਕਿਹਾ ਕਿ ਇਸ ਸ਼ਰਾਬ ਦੇ ਠੇਕੇ ਦੇ ਖੁੱਲ੍ਹਣ ਨਾਲ ਜਿੱਥੇ ਇਸ ਮਾਰਕੀਟ ਮਾਹੌਲ ਖ਼ਰਾਬ ਹੋਵੇਗਾ ਉੱਥੇ ਦੂਜੇ ਪਾਸੇ ਗੁੰਡਾਗਰਦੀ ਵੀ ਵੱਧ ਸਕਦੀ ਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਠੇਕਾ ਖੋਲ੍ਹਣ 'ਤੇ ਰੋਕ ਲਗਾਈ ਜਾਵੇ।
 


author

Anmol Tagra

Content Editor

Related News