ਪੰਜਾਬ ਦੇ ਉੱਘੇ ਕਾਰੋਬਾਰੀ ਨੇ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਕੀਤੀ ਫਤਿਹ, ਬੇਸ ਕੈਂਪ 'ਚ ਲਹਿਰਾਇਆ ਝੰਡਾ
Thursday, Apr 02, 2026 - 04:45 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਟਾਂਡਾ ਉੜਮੁੜ ਦੇ ਪਿੰਡ ਜੌਹਲ ਦੇ ਰਹਿਣ ਵਾਲੇ ਉੱਘੇ ਕਾਰੋਬਾਰੀ, ਸਮਾਜ ਸੇਵੀ ਪਰਬਤਰੋਹੀ ਹਰਦੀਪ ਸਿੰਘ ਜੌਹਲ ਨੇ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਮਾਊਂਟ ਐਵਰੈਸਟ 'ਤੇ ਬੇਸ ਕੈਂਪ 'ਚ ਪਹੁੰਚ ਕੇ ਟਾਂਡਾ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਆਪਣੇ ਦੋ ਹੋਰਨਾਂ ਸਾਥੀਆਂ ਸਮੇਤ ਕਰੀਬ 6 ਦਿਨਾਂ 'ਚ 5364 ਫੁੱਟ ਦੀ ਉਚਾਈ 'ਤੇ ਪਹੁੰਚ ਕੇ ਬੇਸ ਕੈਂਪ 'ਚ ਝੰਡਾ ਲਹਿਰਾਇਆ।

ਇਹ ਵੀ ਪੜ੍ਹੋ: Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ ਨੇ ਖੋਲ੍ਹੇ ਵੱਡੇ ਰਾਜ਼
ਇਸ ਸਬੰਧੀ ਹੋਰ ਗੱਲਬਾਤ ਕਰਦੇ ਹੋਏ ਹਰਦੀਪ ਜੌਹਲ ਨੇ ਦੱਸਿਆ ਕਿ ਆਮ ਤੌਰ 'ਤੇ ਬੇਸ ਕੈਂਪ ਵਿੱਚ ਪਹੁੰਚਣ ਲਈ 9 ਤੋਂ 10 ਦਿਨ ਦਾ ਸਮਾਂ ਲੱਗਦਾ ਹੈ ਪਰ ਉਨ੍ਹਾਂ ਵੱਲੋਂ ਇਹ ਉਚਾਈ 'ਤੇ ਪਹੁੰਚਣ ਲਈ ਕਰੀਬ 6 ਦਿਨ ਲੱਗੇ ਹਨ। ਉਨ੍ਹਾਂ ਵੱਲੋਂ ਕੀਤੀ ਗਈ ਇਸ ਪ੍ਰਾਪਤੀ 'ਤੇ ਟਾਂਡਾ ਇਲਾਕੇ ਵਿੱਚ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿੱਚ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ ਜਾਰੀ, ਜੇ ਕੀਤਾ ਇਹ ਕੰਮ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
