ਇਕ ਬੱਚੇ ਦੀ ਮਾਂ ਨੇ ਲਾਇਆ ਜਬਰ-ਜ਼ਨਾਹ ਦਾ ਦੋਸ਼
Friday, Aug 10, 2018 - 12:46 AM (IST)

ਮੋਗਾ, (ਅਾਜ਼ਾਦ)-ਮੋਗਾ ਨਿਵਾਸੀ ਇਕ ਬੱਚੇ ਦੀ ਮਾਂ ਨੇ ਇਕ ਵਿਅਕਤੀ ’ਤੇ ਉਸ ਨਾਲ ਵਿਆਹ ਕਰਵਾ ਕੇ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਡ਼ਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਮੇਰਾ ਮੋਗਾ ਨਿਵਾਸੀ ਆਪਣੇ ਪਤੀ ਨਾਲ ਕਰੀਬ 5-6 ਸਾਲ ਪਹਿਲਾਂ ਤਲਾਕ ਹੋਇਆ ਸੀ। ਮੇਰਾ ਇਕ ਬੇਟਾ ਹੈ। ਹੁਣ ਮੈਂ ਆਪਣੀ ਮਾਂ ਨਾਲ ਰਹਿ ਰਹੀ ਹੈ। ਮੇਰੀ ਜਾਣ ਪਛਾਣ ਹਰਵਿੰਦਰ ਸਿੰਘ ਵਾਲੀਆ ਨਿਵਾਸੀ ਮੁੱਲਾਪੁਰ ਨਾਲ ਕਾਫੀ ਸਮੇਂ ਪਹਿਲਾਂ ਹੋਈ ਸੀ। ਉਸਨੇ ਮੈਂਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਲਿਆ ਅਤੇ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਵਾ ਕੇ ਮੈਨੂੰ ਵਿਦੇਸ਼ ਲੈ ਜਾਵੇਗਾ, ਜਿਸ ’ਤੇ ਮੈਂ ਉਸਦੇ ਝਾਂਸੇ ’ਚ ਆ ਗਈ ਅਤੇ ਉਹ ਮੈਂਨੂੰ ਕਈ ਵਾਰ ਹੋਟਲਾਂ ’ਚ ਲੈ ਗਿਆ ਅਤੇ ਕਈ ਵਾਰ ਸਾਡੇ ਘਰ ਵੀ ਆਇਆ ਅਤੇ ਮੇਰੀ ਮਰਜੀ ਦੇ ਬਿਨਾਂ ਮੇਰੇ ਨਾਲ ਜਬਰ-ਜ਼ਨਾਹ ਕਰਦਾ ਰਿਹਾ ਪਰ ਹੁਣ ਉਸਨੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ ਅਤੇ ਮੇਰੇ ਨਾਲ ਸੰਪਰਕ ਤੋਡ਼ ਦਿੱਤਾ। ਇਸ ਤਰ੍ਹਾਂ ਉਸਨੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ। ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਕਿਹਾ ਕਿ ਪੀਡ਼ਤਾ ਦਾ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਚੈੱਕਅਪ ਕਰਵਾਇਆ ਗਿਆ ਅਤੇ ਉਸਦੇ ਬਿਆਨਾਂ ’ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਦੀ ਤਲਾਸ਼ ਜਾਰੀ ਹੈ।